Photos



ਜਦੋਂ ਇਹ ਫੋਟੋ ਖਿੱਚੀਂਆਂ ਉਦੋਂ ਮੇਰੇ ਖੁਆਬ ਵਿੱਚ ਵੀ ਨਹੀਂ ਸੀ ਕਿ ਇਹ ਮੇਰੀਆਂ ਆਪਣੇ ਭਰਾ ਨਾਲ ਆਖਰੀ ਫੋਟੋ ਸਾਬਤ ਹੋਣਗੀਆਂ, ਉਹਦੇ ਬੇਵਕਤ ਤੁਰ ਜਾਣ ਨਾਲ ਹੁਣ ਮੈਂ ਇਕੱਲਾ ਮਹਿਸੂਸ ਕਰਦਾ ਕਿਉਂਕਿ ਉਹ ਮੇਰੇ ਲਈ ਬਹੁਤ ਕੁੱਛ ਸੀ.

ਇਸ ਫੋਟੋ ਵਿਚ ਪੰਜ ਪਿਆਰਿਆਂ ਚ ਜੋ ਸਭ ਤੋਂ ਅੱਗੇ ਹਨ ਉਹ ਮੇਰੇ ਵੱਡੇ ਭਰਾ ਸ . ਜਰਨੈਲ ਸਿੰਘ ਹਨ ।  ਇਹ ਦੁਰਲਭ ਫੋਟੋ ਮੇਰੇ ਬਹੁਤ ਹੀ ਨਿਘੇ ਦੋਸਤ ਮਨਜੀਤ ਸਿੰਘ ਜੀ ਨੇ ਇੰਟਰ ਨੈਟ ਤੋਂ ਲਭ ਕੇ ਭੇਜੀ .ਇਹ ਨਗਰ ਕੀਰਤਨ 2009 ਦੀ ਵਿਸਾਖੀ ਨੂੰ ਸਲੋਅ [ਲੰਦਨ] ਦਾ ਹੈ। ਇਹ ਮੇਰਾ ਵੀਰ ਚਾਨ - ਚੱਕ 2010 ਵਿਚ ਸਾਨੂੰ ਅਲਵਿਦਾ ਕਹਿ ਗਿਆ ਤੇ ਗੁਰੂ ਚਰਨਾਂ ਵਿਚ ਜਾ ਵਿਰਾਜਿਆ ...
ਮੇਰੇ ਬਹੁਤ ਹੀ ਸਤਿਕਾਰਯੋਗ ਵੀਰ ਸ੍ਰ. ਤਿਰਲੋਚਨ ਸਿੰਘ ਜੀ ਦੁਪਾਲਪੁਰੀ ਤੇ ਮੇਰੇ ਪਿੰਡ ਤੋ ਹੀ ਭਰਾਂਵਾਂ ਵਰਗੇ ਦੋਸਤ ਸ੍ਰ ਅਜਿੰਦਰ ਸਿੰਘ ਬੇਦੀ.. ਇਹ ਫੋਟੋ ਅਜ ਹੀ ਮੈਨੂੰ ਸ੍ਰ. ਦੁਪਾਲਪੁਰੀ ਸਾਹਿਬ ਨੇ ਭੇਜੀਆਂ ...
ਮੇਰੇ ਬਹੁਤ ਹੀ ਸਤਿਕਾਰਯੋਗ ਵੀਰ ਸ੍ਰ. ਤਿਰਲੋਚਨ ਸਿੰਘ ਜੀ ਦੁਪਾਲਪੁਰੀ