ਭਾਈ ਪੰਥਪ੍ਰੀਤ ਸਿੰਘ ਜੀ ਦਾ ਪਿਛੋਕੜ......

 -ਮਝੈਲ ਸਿੰਘ ਸਰਾਂ
ਭਾਈ ਪੰਥਪ੍ਰੀਤ ਸਿੰਘ 
ਇਟਲੀ ਤੇ ਜਰਮਨ ਦੇ ਗੁਰਦੁਆਰਿਆਂ ਵਿਚ ਵਾਪਰੀਆਂ ਘਟਨਾਵਾਂ ਤੋਂ ਬਾਅਦ ਕੁਸ਼ ਵੀਰ ਭਾਈ ਪੰਥ ਪ੍ਰੀਤ ਸਿੰਘ ਦੇ ਹਿੰਦੂ ਪਿਛੋਕੜ ਦਾ ਹੋਣ ਕਰਕੇ ਉਹਨੂੰ ਸਿੱਖ ਸਫ਼ਾਂ ਵਿਚ ਆਰ ,ਐਸ ,ਐਸ . ਦਾ ਘੁਸਪੈਠੀਆ ਗਰਦਾਨਣ ਤੱਕ ਚਲੇ ਗਏ ਆ ਉਹ ਕਿਹੋ ਜਿਹਾ ਪ੍ਰਚਾਰ ਕਰ ਰਿਹਾ ਉਸ ਬਾਰੇ ਮੈਂ ਕੋਈ ਗੱਲ ਨਹੀਂ ਕਰਨੀ ਕਿਓਂਕਿ ਬਹੁਤ ਕੁਸ਼ ਦੋਵਾਂ ਪਾਸਿਆਂ ਤੋਂ ਸੋਸ਼ਲ ਮੀਡੀਏ ਤੇ ਪਾ ਦਿੱਤਾ ਗਿਆ ਤੇ ਲੋਕਾਂ ਨੇ ਖੁਦ ਵੀ ਉਹਦੇ ਦੀਵਾਨ ਦੇਖ ਸੁਣ ਲਏ ਹਨ ਆਪੇ ਫੈਸਲਾ ਕਰ ਲਵੇ ਸੰਗਤ ਕਿ ਉਹਦਾ ਪ੍ਰਚਾਰ ਸਿੱਖੀ ਸਿਧਾਂਤਾਂ ਦੇ ਖਿਲਾਫ ਹੈ ਜਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮੁਤਾਬਿਕ ਮੈਂ ਜਿਹੜੀ ਗੱਲ ਸਾਂਝੀ ਕਰਨੀ ਸੀ ਉਹ ਉਹਦੇ ਹਿੰਦੂ ਪਿਛੋਕੜ ਤੋਂ ਸਿੱਖ ਸਜਣ ਦੀ ਹੈ ਨਿਖੇੜਾ ਆਪੇ ਸੰਗਤ ਕਰ ਲਵੇ ਕਿ ਉਹਨੂੰ ਆਰ .ਐਸ .ਐਸ. ਨੇ ਫਿੱਟ ਕੀਤਾ ਹੋਇਆ ਜਾ ਉਹ ਸਿੱਖੀ ਅਸੂਲਾਂ ਤੋਂ ਪ੍ਰਭਾਵਿਤ ਹੋਕੇ ਜਾਂ ਇਓਂ ਵੀ ਕਹਿ ਸਕਦੇ ਹੋ ਕਿ ਸਿਖਾਂ ਨਾਲ ਹੁੰਦੀ ਜ਼ਿਆਦਤੀ ਨੇ ਉਹਨੂੰ ਆਪਣੇ ਪਿਤਾ ਪੁਰਖੀ ਹਿੰਦੂ ਧਰਮ ਨੂੰ ਛੱਡਣ ਲਈ ਮਜ਼ਬੂਰ ਕੀਤਾ ਨਵੰਬਰ 1984 ਤੱਕ ਉਹ ਹਿੰਦੂ ਸੀ ਜਿਸ ਦਿਨ ਇੰਦਰਾ ਗਾਂਧੀ ਦਾ ਕਤਲ ਹੋ ਗਿਆ ਉਸ ਤੋਂ ਬਾਅਦ ਉਹ ਸਿੱਖ ਬਣ ਗਿਆ | ਮੇਰੀ ਰਿਸ਼ਤੇਦਾਰੀ ਵਿਚੋਂ ਮੇਰੇ ਮਾਮੇ ਦਾ ਪੁੱਤ ਆਪਣੇ ਕਾਲਿਜ ਦੇ ਦਿਨਾਂ ਵਿਚ ਹੀ ਸਿੱਖੀ ਸਿਧਾਂਤਾਂ ਨਾਲ ਕੁਸ਼ ਜ਼ਿਆਦਾ ਬੱਝਿਆ ਹੋਣ ਕਰਕੇ ਜੂਨ 1984 ਤੋਂ ਬਾਅਦ ਪੁਲਿਸ ਤੰਗ ਕਰਨ ਲੱਗ ਪਈ ਸੀ ਮੇਰੇ ਮਾਮੇ ਨੂੰ ਤਫਤੀਸ਼ ਕਰ ਰਹੇ ਇੱਕ ਪੁਲਿਸ ਅਫਸਰ ਨੇ ਕਿਹਾ ਤੇਰਾ ਮੁੰਡਾ ਪੜਨ ਵਾਲਾ ਹੈ ਇਹਨੂੰ ਇਥੋਂ ਛੇਤੀ ਬਾਹਰ ਕੱਢ ਦੇ ਨਹੀਂ ਤਾਂ ਕੋਈ ਵੀ ਭਾਣਾ ਵਰਤ ਸਕਦਾ ਕਿਸੇ ਸਿਆਣੇ ਨੇ ਸਲਾਹ ਦਿੱਤੀ ਕਿ ਬੰਗਲੌਰ ਫਾਰਮੇਸੀ ਚ ਦਾਖਲ ਕਰਵਾ ਦੇ, ਤੇ ਉਹਨੂੰ ਬੰਗਲੌਰ ਭੇਜ ਦਿੱਤਾ, ਉਥੇ ਹੀ ਪੰਥਪ੍ਰੀਤ ਸਿੰਘ ਫਾਰਮੇਸੀ ਕਰ ਰਿਹਾ ਸੀ ਉਹਦਾ ਪਹਿਲਾ ਨਾ ਵੀ ਹਿੰਦੂ ਸੀ ਤੇ ਉਹ ਹੈ ਵੀ ਮੋਨਾ ਸੀ ਗੀਤਾ, ਰਮਾਇਣ ਵਗੈਰਾ ਤੇ ਹਿੰਦੂ ਰਹੁ ਰੀਤਾਂ ਮੁਤਾਬਿਕ ਹੀ ਸੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਜਦੋਂ ਸਿਖਾਂ ਦਾ ਕਤਲੇਆਮ ਸ਼ੁਰੂ ਹੋਇਆ ਤੇ ਇਹਦੀ ਅੱਗ ਬੰਗਲੌਰ ਵੀ ਪਹੁੰਚ ਗਈ ਮੇਰੇ ਮਾਮੇ ਦਾ ਪੁੱਤ ਤੇ ਪੰਥਪ੍ਰੀਤ ਇੱਕੋ ਹੋਸਟਲ ਵਿਚ ਰਹਿੰਦੇ ਸਨ, ਦਰਅਸਲ ਬੰਗਲੌਰ ਦੇ ਕਈ ਫਾਰਮੇਸੀ ਕਾਲਿਜਾਂ ਵਿਚ ਪੰਜਾਬੀ ਸਿੱਖ ਮੁੰਡੇ ਜ਼ਿਆਦਾ ਪੜਨ ਜਾਂਦੇ ਸਨ, ਹਿੰਦੂ ਭੀੜ ਨੇ ਰਾਤ ਨੂੰ ਸਿੱਖ ਮੁੰਡਿਆਂ ਵਾਲਾ ਹੋਸਟਲ ਹੀ ਹਮਲਾ ਕਰਨ ਲਈ ਚੁਣਿਆ ਜਦੋਂ ਦਰਵਾਜ਼ੇ ਭੰਨਣ ਲੱਗੇ ਤਾਂ ਇਹੋ ਅਵਾਜ਼ਾਂ ਆ ਰਹੀਆਂ ਸਨ ਕੋਈਵੀ ਸਿੱਖ ਮੁੰਡਾ ਜਿਉਂਦਾ ਨਹੀਂ ਛੱਡਣਾ, ਇਹ ਪੰਥਪ੍ਰੀਤ ਉਦੋਂ ਕਿਓਂਕਿ ਮੋਨਾ ਸੀ ਤਾਂ ਇਹ ਹੋਸਟਲ ਦੇ ਵਾਰਡਨ ਕੋਲ ਨੱਠ ਕੇ ਗਿਆ ਤੇ ਹਮਲੇ ਬਾਰੇ ਦੱਸਿਆ, ਪੁਲਿਸ ਮਦਦ ਦੀ ਕੋਈ ਆਸ ਨਹੀਂ ਸੀ, ਸਿੱਖ ਮੁੰਡਿਆਂ ਨਾਲ ਇਹ ਪੰਥਪ੍ਰੀਤ ਡਟ ਕੇ ਖੜ ਗਿਆ ਸੀ ਚਲੋ ਜਿਸ ਤਰਾਂ ਵੀ ਮੁੰਡਿਆਂ ਦਾ ਬਚਾ ਹੋ ਗਿਆ ਉਸ ਤੋਂ ਬਾਅਦ ਬੰਗਲੌਰ ਦੇ ਸਰਦੇ ਪੂਜਦੇ ਸਰਦਾਰਾਂ ਨੇ ਤੇ ਗੁਰਦੁਆਰਿਆਂ ਨੇ ਸਿੱਖ ਮੁੰਡਿਆਂ ਨੂੰ ਪਨਾਹ ਦਿੱਤੀ ਬੱਸ ਇਸ ਘਟਨਾ ਨੇ ਸ਼ਾਇਦ ਉਹਦਾ ਮਨ ਹਿੰਦੂ ਧਰਮ ਤੋਂ ਉਪਰਾਮ ਕਰ ਦਿੱਤਾ ਤੇ ਉਹਨੇ ਉਥੇ ਹੀ ਬੰਗਲੌਰ ਗੁਰਦੁਆਰੇ ਵਿਚ ਅੰਮ੍ਰਿਤ ਛੱਕ ਕੇ ਸਿੰਘ ਸਜ ਗਿਆ ਤੇ ਆਪਣਾ ਗੁਰੂ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਧਾਰ ਕੇ ਹੀ ਬੱਸ ਨਹੀਂ ਕੀਤਾ ਪੜਾਈ ਦੇ ਨਾਲ ਨਾਲ ਆਪਣੇ ਨਾਲ ਦੇ ਮਿੱਤਰਾਂ ਨੂੰ ਗੁਰਬਾਣੀ ਦੀਆਂ ਗੋਹਝ ਭਰੀਆਂ ਆਤਮਿਕ ਉਚਾਈਆਂ ਤੱਕ ਲਿਜਾਣ ਲਈ ਸਿਰ ਤੋੜ ਯਤਨ ਵੀ ਕਰ ਦਿੱਤਾ, ਆਪਣੇ ਘਰੋਂ ਉਹ ਬੰਗਲੌਰ ਗਿਆ ਇੱਕ ਹਿੰਦੂ ਸੀ ਤੇ ਪਹਿਲੀ ਵਾਰੀ ਵਾਪਿਸ ਸਿੱਖ ਬਣ ਕੇ ਮੁੜਿਆ ਸੀ | ਜੇ ਬੰਗਲੌਰ ਵਿਚ ਸਿੱਖ ਮੁੰਡਿਆਂ ਤੇ ਹਮਲਾ ਉਹਨਾਂ ਦੇ ਸਿੱਖ ਹੋਣ ਕਰਕੇ ਹਿੰਦੂ ਭੀੜ ਨੇ ਨਾ ਕੀਤਾ ਹੋਇਆ ਹੁੰਦਾ ਤਾਂ ਸ਼ਾਇਦ ਉਹ ਹਿੰਦੂ ਹੀ ਰਹਿੰਦਾ ਇਹ ਉਹ ਦਿਨ ਸੀ ਜਦੋਂ ਸਿਖਾਂ ਨੂੰ ਆਪਣੀ ਜਾਨ ਬਚਾਉਣ ਖਾਤਿਰ ਕੇਸ ਕਤਲ ਕਰਨੇ ਪੈ ਗਏ ਸੀ ਤੇ ਉਧਰ ਇਹ ਪੰਥਪ੍ਰੀਤ ਸੀ ਜਿਹਨੇ ਕੇਸ ਰੱਖ ਲਏ ਸੀ ਇਹ ਸਾਰਾ ਕੁਸ਼ ਮੈਨੂੰ ਮੇਰੇ ਮਾਮੇ ਦੇ ਪੁੱਤ ਨੇ ਹੀ ਦੱਸਿਆ ਹੋਇਆ ਕੋਈ ਮਨਘੜਤ ਕਹਾਣੀ ਨਹੀਂ ਦੱਸ ਰਿਹਾ ਮੈਂ ਇਸ ਪੰਥਪ੍ਰੀਤ ਸਿੰਘ ਨੂੰ 1989 ਵਿਚ ਆਪਣੇ ਹੀ ਪਿੰਡ ਮਿਲਿਆ ਸੀ ਜਦੋਂ ਉਹ ਫਾਰਮੇਸੀ ਕਰਕੇ ਨੌਕਰੀ ਲਈ ਕੋਈ ਸਲਾਹ ਕਰਨ ਮੇਰੇ ਮਾਮੇ ਦੇ ਪੁੱਤ ਨੂੰ ਮਿਲਣ ਆਇਆ ਸੀ, ਉਦੋਂ ਹੀ ਉਹਦੀ ਗੁਰਬਾਣੀ ਸ਼ਬਦ ਤੇ ਕਾਫੀ ਪਕੜ ਸੀ ਤੇ ਬੜੇ ਠਰੰਮੇ ਨਾਲ ਗੱਲ ਕਰਦਾ ਸੀ ਜਿੰਨੀਂ ਕੁ ਜਾਣਕਾਰੀ ਮੈਨੂੰ ਸੀ ਉਹ ਸਾਂਝੀ ਕੀਤੀ ਆ ਸੋਚਣਾ ਹਰੇਕ ਨੇ ਆਪਣੇ ਦ੍ਰਿਸ਼ਟੀਕੋਣ ਤੋਂ ਹੈ ਕਿ ਕੀ ਉਹਨੂੰ ਆਰ ਐਸ ਐਸ ਨੇ ਸਿੱਖ ਬਣਾ ਕੇ ਘੁਸ ਪੈਠ ਕਰਵਾਈ ਹੋਈ ਹੈ ?