-ਮਝੈਲ ਸਿੰਘ ਸਰਾਂ
'ਇਕ ਪਾਗਲ ਸਰਦਾਰ ਹੈ ਜਿਸਕੇ ਹਮੇਸ਼ਾ 12 ਬਜੇ ਰਹਤੇ
ਹੈਂ" ਇਹ ਲਫਜ਼ ਨਹਿਰੂ ਖਾਨਦਾਨ ਦੇ ਸਪੂਤ ਵਰੁਣ ਗਾਂਧੀ ਨੇ ਯੂ.ਪੀ. ਵਿਚ ਪੀਲੀਭੀਤ ਇਲਾਕੇ 'ਚ ਇਕ ਚੋਣ ਰੈਲੀ
ਦੌਰਾਨ ਆਪਣੇ ਵਿਰੋਧੀ ਇਕ ਸਿੱਖ,
ਜੋ ਸ਼ਾਇਦ ਕਾਂਗਰਸ
ਦੀ ਟਿਕਟ 'ਤੇ ਚੋਣ ਲੜ ਰਿਹਾ
ਸੀ, ਬਾਰੇ ਕਹੇ। ਦਿਲਚਸਪ
ਗੱਲ ਇਹ ਹੈ ਕਿ ਉਹ ਸਿੱਖ ਉਮੀਦਵਾਰ ਉਹਦੀ ਮਾਂ ਮੇਨਕਾ ਗਾਂਧੀ ਦੇ ਚਾਚੇ ਦਾ ਪੁੱਤ ਹੈ। ਭਾਵ ਵਰੁਣ
ਦਾ ਮਾਮਾ। ਸਿੱਖਾਂ ਬਾਰੇ ਉੱਪਰ ਕਹੋ ਲਫਜ਼ ਇਕੱਲੇ ਵਰੁਣ ਗਾਂਧੀ ਦੀ ਹੀ ਬੀਮਾਰ ਮਾਨਸਿਕਤਾ ਨਹੀਂ, ਬਲਕਿ ਇਸ ਖਾਨਦਾਨ
ਦਾ ਰਵਾ ਈ ਇਦਾਂ ਦਾ ਹੈ। ਰਾਹੁਲ ਗਾਂਧੀ ਜਿੰਨਾ ਭੋਲਾ ਭਾਲਾ ਚਿਹਰਾ ਲੈ ਕੇ ਦਰਬਾਰ ਸਾਹਿਬ ਮੋਬਾ
ਟੋਕਣ ਆਇਆ, ਮਤੇ ਸਿੱਖ ਭੁਲੇਖਾ
ਖਾ ਜਾਣ ਜਿੱਦਣ ਇਹਦਾ ਦਾਅ ਲੱਗਾ, ਉਦਣ ਇਸ ਨੇ ਵੀ ਡਾ. ਮਨਮੋਹਨ ਸਿੰਘ ਜਿਹੇ ਸ਼ਰੀਫ ਆਦਮੀ ਨੂੰ ਜਲੀਲ ਕਰਨ
'ਚ ਕਸਰ ਨਹੀਂ
ਛੱਡਣੀ। ਇਹ ਉਸੇ ਪਿਓ ਦਾ ਪੁੱਤ ਹੈ, ਜਿਸਨੇ 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਦੇ ਕਤਲ 'ਤੇ ਕਿਹਾ ਸੀ, ਜਬ ਕੋਈ ਬੜਾ ਦਰਖਤ ਗਿਰਤਾ ਹੈ ਤੋਂ ਧਰਤੀ ਕਾਂਪਤੀ ਹੀ ਹੈ।
ਛੋਟੇ ਹੁੰਦਿਆਂ ਤੇ ਪਿੰਡ ਰਹਿੰਦਿਆਂ ਜਦੋਂ ਕਿਸੇ ਨੂੰ ਘਟੀਆ ਕਹਿਣਾ ਹੁੰਦਾ ਸੀ ਜਾਂ ਜਿਸਦਾ ਕੰਮ ਬਹੁਤਾ ਵਧੀਆ ਨਾ ਹੋਣਾ ਤਾਂ ਇਹ ਗੱਲ ਆਮ ਹੀ ਕਹਿ ਦੇਣੀ ਕਿ ਤੇਰੇ ਤਾਂ ਉਦਾਂ ਈ 12 ਵਜੇ ਪਏ ਆ। ਉਦੋਂ ਪਤਾ ਹੀ ਨਹੀਂ ਸੀ ਕਿ ਇਹ ਮਜਾਕ ਹਰੇਕ ਸਿੱਖ ਨਾਲ ਹੈ, ਇਹ ਸ਼ਹਿਰਾਂ 'ਚ ਜਾ ਕੇ ਕਾਲਜ ਪੜ੍ਹਨ ਲਗੇ ਤਾਂ ਪਤਾ ਲੱਗਾ ਜਦੋਂ ਸਾਡੇ ਗੈਰ-ਸਿੱਖ ਮਿੱਤਰਾਂ ਨੇ ਸਾਨੂੰ ਦੱਸਿਆ। ਉਨ੍ਹਾਂ ਮੁਤਾਬਿਕ ਜਦੋਂ ਦੁਪਹਿਰ ਦੇ 12 ਵਜਦੇ ਹਨ ਤਾਂ ਸਿੱਖਾਂ ਦਾ ਦਿਮਾਗ ਕੰਮ ਕਰਨਾ ਬੰਦ ਕਰ ਦਿੰਦਾ ਹੈ। ਉਸ ਵੇਲੇ ਅਸੀਂ ਇਸ 'ਤੇ ਗੁੱਸਾ-ਗਿਲਾ ਦੀ ਨਾ ਕਰਨਾ, ਇਸਨੂੰ ਹਾਸੇ ਮਸ਼ਕੂਲੇ ਵਿਚ ਹੀ ਲੈਦੇ ਹੁੰਦੇ ਸੀ।
ਉਨ੍ਹਾਂ ਨੇ 12 ਵੱਜਣ ਦੇ ਸੰਬੰਧ ਵਿਚ ਬੜੀਆਂ ਹੀ ਵਾਹੀਆਤ ਮਨਘੜਤ ਗੱਲਾਂ, ਚੁਟਕਲੇ ਸੁਣਾਉਣੇ, ਸਾਨੂੰ ਹੈਰਾਨੀ ਵੀ ਹੋਣੀ ਕਿ ਇਹੋ ਜਿਹੀਆਂ ਬੇਹੂਦਾ ਗੱਲਾਂ ਇਥੋਂ ਸਾਡੇ (ਸਿੱਖਾਂ) ਨਾਲ ਜੋੜ ਦਿੱਤੀਆਂ ਗਈਆਂ, ਜਦੋਂਕਿ ਉਸ ਉਮਰ ਤੱਕ ਦੀ ਤਾਂ ਸਾਨੂੰ ਕਿਸੇ ਵੀ ਸਿੱਖ ਵਿਚ ਇਹੋ ਜਿਹੀ ਗੋਲ ਨਜ਼ਰ ਨਹੀਂ ਸੀ ਆਉਂਦੀ। ਪਰ ਗੈਰ ਸਿੱਖਾਂ ਖਾਸ ਕਰਕੇ ਆਪਣੇ ਹਿੰਦੂ-ਸਮਾਜ ਵਿਚ ਬਾਰਾਂ ਵੱਜਣ ਵਾਲੀ ਗੱਲ ਨੂੰ ਸਦਾ ਹੀ ਸਿੱਖ ਨਾਲ ਜੋੜ ਕੇ ਇਸਦੀ ਸ਼ਖਸੀਅਤ ਨੂੰ ਘਟਾ ਕੇ ਦਰਸਾਉਣ ਦੀ ਮੰਦਭਾਵਨਾ ਭਾਰੂ ਰਹਿੰਦੀ ਰਹੀ ਹੈ। ਅਸਲ ਵਿਚ ਇਸ ਪਿੱਛੇ ਉਨ੍ਹਾਂ ਦੀ ਇਕ ਗੁੱਚੀ ਚਾਲ ਰਹੀ। ਆਪਣੀ ਹੀ ਕਮਜ਼ੋਰੀ, ਬੇਗੈਰਤੀ ਜਾਂ ਹੀਣਤਾ ਨੂੰ ਛੁਪਾਉਣ ਲਈ ਇਕ ਉਸ ਵੱਡੇ ਇਤਿਹਾਸਕ ਨਿਵੇਕਲੇ, ਨਿਰਫਲ ਤੇ ਦਲੇਰੀ ਭਰੇ ਅਦੁੱਤੀ ਕਾਰਨਾਮੇ ਨੂੰ ਇਸ ਢੰਗ ਨਾਲ ਪ੍ਰਚਾਰਿਆ ਕਿ ਸਮੇਂ ਦੇ ਬੀਤਣ ਨਾਲ ਲੋਕਾਂ ਦੇ ਚੇਤਿਆਂ ਵਿਚੋਂ ਅਸਲ ਘਟਨਾ ਕੀ ਸੀ, ਗਾਇਬ ਕਰ ਦਿੱਤੀ ਗਈ। ਇੰਨਾ ਹੀ ਨਹੀਂ ਉਸਨੂੰ ਬੜੀ ਚੀਠਤਾ ਨਾਲ ਇੱਕ ਮਜਾਕ ਜਾਂ ਚੁਟਕਲਾ ਬਣਾ ਕੇ ਪਰੋਸ ਦਿੱਤਾ ਤਾਂ ਹੀ ਤੇ ਨਹਿਰੂ ਖਾਨਦਾਨ ਦਾ ਛੋਕਰਾ ਸਿਰ ਚੜ੍ਹ ਕੇ ਬੋਲਿਆ।
ਹੁਣ ਉਸ ਘਟਨਾ ਵਲ ਆਈਏ ਕਿ 12 ਵਜੇ ਕੀ ਵਾਪਰਿਆ ਸੀ? ਆਪਾਂ ਨੇ ਇਹ ਤਾਂ ਬਹੁਤ ਕੁਝ ਪੜ੍ਹਿਆ-ਸੁਣਿਆ ਹੋਇਆ ਹੈ ਕਿ ਬਾਬਾ ਬੰਦਾ ਸਿੰਘ ਤੋਂ ਬਾਅਦ ਦਾ ਸਮਾਂ ਸਿੱਖਾਂ ਲਈ ਬਹੁਤ ਦੁਸ਼ਵਾਰੀਆਂ ਵਾਲਾ ਰਿਹਾ। ਭਾਵੇਂ ਹਿੰਦੋਸਤਾਨ ਦੇ ਮੁਗਲ ਹਾਕਮ ਸੀ ਜਾਂ ਉਨ੍ਹਾਂ ਦੇ ਬਾਪੇ ਹਿੰਦੂ ਗਵਰਨਰ ਤੇ ਭਾਵੇਂ ਅਹਿਮਦ ਸ਼ਾਹ ਦੁਰਾਨੀ ਦੇ ਹਮਲੇ, ਇਨ੍ਹਾਂ ਸਿੱਖਾਂ ਦਾ ਬੇਹੱਦ ਜਾਨੀ ਨੁਕਸਾਨ ਕੀਤਾ। ਦੁਰਾਨੀ ਜਿੱਥੇ ਹਿੰਦੋਸਤਾਨ ਤੇ ਹਮਲਿਆਂ ਸਮੇਂ ਲੁੱਟ-ਮਾਰ ਬਹੁਤ ਕਰਦਾ ਸੀ ਉੱਥੇ ਹੀ ਇਸ ਮੁਲਕ ਵਿਚੋਂ ਸੁਹਣੀਆਂ ਕੁੜੀਆਂ ਨੂੰ ਦੀ ਲਲ ਲੈ ਜਾਂਦਾ ਸੀ ਤੇ ਗਜ਼ਨੀ ਅਤੇ ਬਸਰੇ ਵਿਚ ਬੋਲੀ ਲਾਕੇ ਵੇਚਦਾ ਹੁੰਦਾ ਸੀ। ਉਦੋਂ ਹੀ ਇਹ ਗੋਲ ਤੁਰੀ ਸੀ ਕਿ ਰੋਕੀਂ ਭਾਈ ਡਾਂਗ ਵਾਲਿਆ ਰੰਨ ਬਸਰੇ ਨੂੰ ਚੱਲੀ। ਡਾਂਗ ਵਾਲਾ ਹੋਰ ਕੋਈ ਨਹੀਂ ਸਗੋਂ ਕੋਈ ਸਿੱਖ ਹੀ ਹੁੰਦਾ ਸੀ। ਸਿੱਖ ਕੋਲ ਹਥਿਆਰ ਦੀ ਕੋਈ ਡਾਂਗ ਜਾਂ ਫਿਰ ਨੇਜਾ ਹੀ ਹੁੰਦਾ ਸੀ।
ਪਤਾ ਨਹੀਂ ਮੁਸਲਮਾਨਾਂ ਦਾ ਇਹ ਕਿਹੋ ਜਿਹਾ ਧਰਮ ਸੀ ਕਿ ਔਰਤ ਦੀ ਇੰਨੀ ਬੇਅਦਬੀ ਕੀਤੀ ਜਾਂਦੀ। ਜਦੋਂ ਪਾਣੀਪਤ ਦੀ ਤੀਜੀ ਲੜਾਈ ਵਿਚ ਮਰਹੱਟਿਆਂ ਨੂੰ ਹਰਾ ਕੇ ਅਹਿਮਦ ਸ਼ਾਹ ਨੇ ਦਿੱਲੀ ਲੁੱਟੀ ਤੇ ਵਾਪਸੀ ਤੇ 2200 ਹਿੰਦੂ ਕੁੜੀਆਂ ਵੀ ਬੰਦੀ ਬਣਾ ਕੇ ਗਜਨੀ ਨੂੰ ਚੱਲ ਪਿਆ। ਮਾਪਿਆਂ ਦੀ ਪੁਕਾਰ ਤੇ ਜੱਸਾ ਸਿੰਘ ਆਹਲੂਵਾਲੀਏ ਨੇ ਉਹ ਸਾਰੀਆਂ ਕੁੜੀਆਂ ਨੂੰ ਕਰਨਾਲ ਤੋਂ ਲੈ ਕੇ ਬਨਾਂ ਤੱਕ ਦੇ ਸਫਰ ਦੌਰਾਨ ਅਬਦਾਲੀ ਤੋਂ ਛੁਡਵਾ ਲਿਆ ਸੀ ਤੇ ਘਰੋ ਘਰੀ ਦੀ ਪਹੁੰਚਾਈਆਂ। ਇਹ ਵੱਖਰੀ ਗੱਲ ਸੀ ਕਿ ਕਈ ਡਰਦੇ ਮਾਰੇ ਮਾਪਿਆਂ ਅਤੇ ਉਨ੍ਹਾਂ ਦੇ ਭਰਾਵਾਂ ਨੇ ਕੁੜੀਆਂ ਨੂੰ ਵਾਪਿਸ ਲੈਣ ਤੋਂ ਇਨਕਾਰ ਕਰ ਦਿੱਤਾ ਜੋ ਕਿ ਅੰਬਦਾਲੀ ਨੇ ਅਗਲੇ ਹਮਲੇ ਵੇਲੇ ਕੁੜੀ ਨੂੰ ਫਿਰ ਚੁੱਕ ਲਿਜਾਣਾ ਹੈ। ਨਾਲ ਹੀ ਇਸ ਗੁਸਤਾਖੀ ਦੀ ਸਜ਼ਾ ਵੀ ਬਾਕੀ ਟੱਬਰ ਨੂੰ ਦੇਵੇਗਾ। ਇਹ ਹਿੰਦੂ ਬੀਬੀਆਂ ਫਿਰ ਬਾਕੀ ਉਮਰ ਖਾਲਸੇ ਦੀਆਂ ਧੀਆਂ-ਭੈਣਾਂ ਬਣ ਕੇ ਰਹੀਆਂ ਅਤੇ ਕਈਆਂ ਨੇ ਬਾਕਾਇਦਾ ਸਿੱਖ ਜਵਾਨਾਂ ਨਾਲ ਵਿਆਹ ਰਚਾ ਲਏ।
ਅਪ੍ਰੈਲ 1763 ਵਿਚ ਸਿੱਖਾਂ ਦਾ ਅਕਾਲ ਤਖਤ ਸਾਹਿਬ 'ਤੇ ਵਿਸਾਖੀ 'ਤੇ ਹੋਣ ਵਾਲਾ ਇਕੱਠ ਹੋ ਰਿਹਾ ਸੀ। ਇਸ ਇਕੱਠ ਵਿਚ ਕਸੂਰ ਦੇ ਇਕ ਬ੍ਰਾਹਮਣ ਨੇ ਆ ਕੇ ਖਾਲਸੇ ਨੂੰ ਅਰਜ਼ ਗੁਜ਼ਾਰੀ ਕਿ ਉਸਦੀ ਬੀਵੀ ਨੂੰ ਰਿਆਸਤ ਕਸੂਰ ਦਾ ਹਾਕਮ ਉਸਮਾਨ ਖਾਨ ਜ਼ੋਰ ਨਾਲ ਚੁੱਕ ਕੇ ਲੈ ਗਿਆ। ਸਿੱਖਾਂ ਨੇ ਉਸ ਬ੍ਰਹਮਣ ਨੂੰ ਸਰਦਾਰ ਹਰੀ ਸਿੰਘ ਭੰਗੂ ਨੂੰ ਮਿਲਾ ਦਿੱਤਾ। ਉਸਦੀ ਹੱਡ ਬੀਤੀ ਸੁਣ ਕੇ ਹਰੀ ਸਿੰਘ ਭੰਗੂ ਨੇ ਉਸਨੂੰ ਹਾਂ ਕਰ ਦਿੱਤੀ ਕਿ ਖਾਲਸਾ ਤੇਰੀ ਜ਼ਰੂਰ ਮਦਦ ਕਰੇਗਾ। ਜਦ ਭੰਗੂ ਨੇ ਦੂਜੇ ਸਿੱਖ ਜਥੇਦਾਰਾਂ ਨੂੰ ਇਹ ਗੱਲ ਦੱਸੀ ਤਾਂ ਉਨ੍ਹਾਂ ਨੇ ਕਿਹਾ ਤੂੰ ਬਹੁਤ ਕਾਹਲੀ ਵਿਚ ਫੈਸਲਾ ਕਰ ਲਿਆ ਕਿਉਂਕਿ ਕਸੂਰ ਰਿਆਸਤ ਬਹੁਤ ਮਜ਼ਬੂਤ ਤੇ ਸ਼ਕਤੀਸ਼ਾਲੀ ਸੀ, ਜਿਸਨੂੰ ਅਬਦਾਲੀ ਨੇ ਵੀ ਹੱਥ ਨਹੀਂ ਪਾਇਆ ਸੀ ਤੇ ਮੁਗਲਾਂ ਤੋਂ' ਤਾਂ ਕਈ ਅਰਸਾ ਪਹਿਲਾਂ ਹੀ ਕਸੂਰ ਆਜ਼ਾਦ ਵਿਚਰ ਰਹੀ ਸੀ। ਦੂਜਾ ਸਿੱਖ ਪੰਥ ਅਜੇ ਇਕ ਸਾਲ ਪਹਿਲਾਂ ਹੋਏ ਵੱਡੇ ਘੱਲੂਘਾਰੇ ਵਿਚੋਂ ਨਿਕਲਿਆ ਸੀ ਜਿਸ ਵਿਚ ਸਿੱਖਾਂ ਦਾ ਬਹੁਤ ਨੁਕਸਾਨ ਹੋ ਚੁੱਕਾ ਸੀ। ਪਰ ਹਰੀ ਸਿੰਘ ਭੰਗੂ ਨੇ ਕਿਹਾ ਕਿ ਮੈਂ ਤਾਂ ਉਸ ਬ੍ਰਾਹਮਣ ਨਾਲ ਵਚਨ ਕਰ ਲਿਆ ਹੈ, ਇਸ ਲਈ ਮੈਂ ਤਾਂ ਹਰ ਹਾਲਤ ਵਿਚ ਕਸੂਰ ਜਾਣਾ। ਉਸਦੀ ਦ੍ਰਿੜਤਾ ਦੇਖ ਕੇ ਦੂਜੇ ਜਥੇਦਾਰ ਸ. ਚਰਤ ਸਿੰਘ ਸੁਕਰਚੱਕੀਆ ਅਤੇ ਸ. ਜੱਸਾ ਸਿੰਘ ਰਾਮਗੜੀਆ ਨੇ ਹਾਜ਼ਰ ਖਾਲਸੇ ਦਾ ਸਰਬਤ ਖਾਲਸਾ ਸੱਦ ਕੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਵਾਕ ਲੈ ਕੇ ਗੁਰਮਤਾ ਸੋਧਿਆ ਜਿਸ ਵਿਚ ਫੈਸਲਾ ਹੋਇਆ ਕਿ ਬਾਕੀ ਸਾਰੇ ਖਾਲਸੇ ਦੇ ਕੰਮ ਫਿਲਹਾਲ ਰੋਕ ਕੇ ਕਸੂਰ 'ਤੇ ਚੜਾਈ ਕਰਕੇ ਬ੍ਰਾਹਮਣ ਦੀ ਬੀਬੀ ਉਸਮਾਨ ਖੂਨ ਤੋਂ ਛੁਡਾਈ ਜਾਵੇ।
ਇਹ ਫੈਸਲਾ ਕਾਹਲੀ ਵਿਚ ਕੀਤਾ ਗਿਆ ਤੇ ਬਿਨਾ ਕਿਸੇ ਹੋਰ ਉਡੀਕ ਦੇ ਕਸੂਰ 'ਤੇ ਚੜਾਈ ਕਰ ਦਿੱਤੀ। ਇਕ ਸੂਹੀਆ ਪਾਰਟੀ ਉਸੇ ਵਕਤ ਕਸੂਰ ਨੂੰ ਘੋਲ ਦਿੱਤੀ ਤੇ ਹਦਾਇਤ ਕਰ ਦਿੱਤੀ ਕਿ ਇਕ ਦਿਨ ਵਿਚ ਹੀ ਸਾਰਾ ਪਤਾ ਕਰਕੇ ਸਿੱਖ ਫੌਜ ਨੂੰ ਕਸੂਰ ਦੇ ਬਾਹਰਵਾਰ 10 ਕੋਹ 'ਤੇ ਮਿਲ ਕੇ ਜਾਣਕਾਰੀ ਦਿੱਤੀ ਜਾਵੇ। ਉਹ ਸਿੱਖ, ਵਪਾਰੀਆਂ ਦੇ ਭੇਸ ਵਿਚ ਸਾਰੀ ਰਾਤ ਘੋੜਿਆਂ 'ਤੇ ਸਫਰ ਕਰਕੇ ਦਿਨ ਚੜਦੇ ਹੀ ਰਕਸੂਰ ਵਿਚ ਦਾਖਲ ਹੋ ਗਏ ਤੇ ਹਰ ਲੋੜੀਂਦੀ ਜਾਣਕਾਰੀ ਸਾਰਾ ਦਿਨਕਸੂਰ ਵਿਚ ਰਹਿ ਕੇ ਪ੍ਰਾਪਤ ਕੀਤੀ ਤੇ ਸ਼ਾਮ ਨੂੰ ਜਿੱਥੇ ਥਾਂ 'ਤੇ ਪਹੁੰਚ ਕੇ ਸਿੱਖ ਫੌਜਾਂ ਨੂੰ ਦੇ ਦਿੱਤੀ। ਇਸ ਜਾਣਕਾਰੀ ਮੁਤਾਬਿਕ ਕਸੂਰ ਵਿਚ 12 ਵੱਡੇ ਕਿਲੇ ਸਨ ਤੇ ਹਰੇਕ ਵਿਚ ਸ਼ਕਤੀਸ਼ਾਲੀ ਫੌਜ ਦੀ ਸੀ। ਸਭ ਤੋਂ ਵੱਡਾ ਕਿਲਾ ਕੋਟ ਉਸਮਾਨ ਖਾਂ ਸੀ ਤੇ ਇੱਥੇ ਹੀ ਉਸ ਬ੍ਰਾਹਮਣ ਦੀ ਬੀਬੀ ਨੂੰ ਧਰਮ ਦੀਆਂ ਔਰਤਾਂ ਨਾਲ ਰੱਖਿਆ ਹੋਇਆ ਸੀ ਤੇ ਉਸਮਾਨ ਖਾਨ ਆਪ ਹੀ ਇਸ ਕਿਲੇ ਦਾ ਇੰਚਾਰਜ ਸੀ। ਦੂਜਾ ਸੂਹੀਏ ਸਿੱਖਾਂ ਨੇ ਇਹ ਵੀ ਦੱਸਿਆ ਕਿ ਕਸੂਰ ਵਾਲਿਆਂ ਨੂੰ ਸਿੱਖਾਂ ਦੇ ਹਮਲੇ ਦੀ ਰਤੀ ਜਿੰਨੀ ਵੀ ਭਿਣਕ ਨਹੀਂ। ਤੀਜੀ ਗੱਲ ਇਹ ਦੱਸੀ ਕਿ ਰਮਜਾਨ ਦਾ ਮਹੀਨਾ ਹੋਣ ਕਰਕੇ ਸਾਰੇ ਮੁਸਲਮਾਨ ਸਮੇਤ ਫੌਜ ਰੋਜੇ ਰੱਖਦੇ ਹਨ ਤੇ ਸਾਰਾ ਦਿਨ ਕੁਝ ਦੀ ਖਾਂਦੇ ਪੀਂਦੇ ਨਹੀਂ ਜਿਆਦਾ ਦਿਨ ਆਰਾਮ ਹੀ ਕਰਦੇ ਹਨ। ਚੌਥਾ ਇਹ ਵੀ ਉਨ੍ਹਾਂ ਨੇ ਦੇਖ ਲਿਆ ਕਿ ਚੜ੍ਹਦੀ ਗਰਮੀ ਦੀ ਰੁੱਤ ਹੋਣ ਕਰਕੇ ਸਾਰੇ ਪਠਾਣ ਦੁਪਹਿਰ ਤੋਂ ਪਹਿਲਾਂ ਪਹਿਲਾਂ ਹੀ ਤਹਿਖਾਨਿਆਂ ਵਿਚ ਵਡ ਜਾਂਦੇ ਆ। ਇਹ ਜਾਣਕਾਰੀ ਲੈਣ ਉਪਰੰਤ ਸਿੱਖ ਜਰਨੈਲਾਂ ਨੇ ਇਹੋ ਫੈਸਲਾ ਕੀਤਾ ਕਿ ਹਮਲਾ ਕੀਤਾ ਹੀ ਦੁਪਹਿਰ ਨੂੰ 12 ਵਜੇ ਜਾਵੇ।
ਰਾਤ ਕਸੂਰ ਦੇ ਬਾਹਰ ਪੜਾਅ ਕਰਨ ਤੋਂ ਬਾਅਦ ਅਗਲੇ ਦਿਨ ਸਵੇਰੇ ਸਿੱਖਾਂ ਨੇ ਕਸੂਰ ਨੂੰ ਇਸ ਹਿਸਾਬ ਨਾਲ ਘੇਰਾ ਪਾ ਲਿਆ ਕਿ ਜੋ ਬਾਹਰੋਂ' ਕਸੂਰ ਵਿਚ ਵੜ੍ਹਨਾ ਚਾਹੁੰਦਾ ਸੀ ਉਹਨੂੰ ਜਾਣ ਨਾ ਦਿੱਤਾ ਤੇ ਜੋ ਕਸੂਰ ਤੋਂ ਬਾਹਰ ਜਾਣ ਲਈ ਨਿਕਲਿਆ ਉਸਨੂੰ ਦੀ ਰੋਕ ਲਿਆ। ਮਤਲਬ ਕਿ ਕਸੂਰ ਵਿਚ ਦੁਪਹਿਰ ਤੱਕ ਵੀ ਪਤਾ ਨਾ ਲੱਗਾ ਕਿ ਸਿੱਖ ਹਮਲਾ ਕਰਨ ਵਾਲੇ ਹਨ।
ਠੀਕ ਦੁਪਹਿਰ ਸਿੱਖਾਂ ਨੇ ਚੀਤੇ ਵਾਲੀ ਫੁਰਤੀ ਨਾਲ ਕਸੂਰ ਦੇ 12 ਹੀ ਕਿਲਿਆਂ ਤੇ ਇਕਠਾ ਹਮਲਾ ਕਰ ਦਿੱਤਾ। ਵੱਡਾ ਹਮਲਾ ਕੋਟ ਉਸਮਾਨ ਖਾ 'ਤੇ ਸੀ, ਪਠਾਣਾਂ ਨੂੰ ਤਾਂ ਚਿੱਤ ਚੇਤਾ ਵੀ ਨਹੀਂ ਸੀ ਇੰਨੇ ਵੱਡੇ ਹਮਲੇ ਦਾ। ਦੇਖਦਿਆਂ-ਦੇਖਦਿਆਂ ਹੀ ਜਿੰਨੀ ਦੇਰ ਨੂੰ ਉਹ ਸੰਭਲਦੇ ਸਿੱਖਾਂ ਨੇ ਕਿਲਾ ਉਸਮਾਨ ਖਾਂ ਆਪਣੇ ਕਬਜ਼ੇ ਵਿਚ ਲੈ ਕੇ ਸਭ ਤੋਂ ਪਹਿਲਾਂ ਉਸ ਬ੍ਰਾਹਮਣ ਨੂੰ ਸੁਰਖਿਅਤ ਅੰਦਰ ਲੈ ਜਾ ਕੇ ਆਪਣੀ ਬੀਰੀ ਪਛਾਨਣ ਲਈ ਕਿਹਾ। ਉਸਤੋਂ ਬਾਅਦ ਉਨ੍ਹਾਂ ਦੋਹਾਂ ਨੂੰ ਸਿੱਖਾਂ ਨੇ ਆਪਣੀ ਜਾਨ ਤੇ ਖੇਲ ਕੇ ਕਿਲੇ ਤੋਂ ਬਾਹਰ ਲਿਆਂਦਾ ਤੇ ਪੂਰੀ ਸੁਰਖਿਆ ਨਾਲ ਉਸਦੇ ਘਰ ਪਹੁੰਚਾਇਆ। ਫਿਰ ਜੋ ਕੋਟ-ਵੱਢ ਹੋਈ ਉਸ ਵਿਚ ਹੀ ਉਸਮਾਨ ਖਾਨ ਮਾਰਿਆ ਗਿਆ ਤੇ ਨਾਲ ਹੀ ਉਸਦੀ ਫੌਜ ਦਾ ਕਮਾਂਡਰ ਗੁਲਾਮ ਮੁਹੱਦੀਨ ਖਾਂ ਦੀ ਵਢਿਆ ਗਿਆ। ਬਾਣੀ ਕਿਲ੍ਹਿਆ ਵਿਚ ਵੀ ਪਠਾਣਾਂ ਦਾ ਇਹੋ ਹਾਲ ਹੋਇਆ। ਇਹ ਘਟਨਾ 10 ਅਪ੍ਰੈਲ 1763 ਦੀ ਹੈ। ਇਹ ਲੜਾਈ ਦੁਪਹਿਰ ਤੋਂ ਸ਼ੁਰੂ ਹੋ ਕੇ ਲੋਢੇ ਵੇਲੇ ਤੱਕ ਚੱਲੀ, ਜਿਸ ਵਿਚ ਸੈਂਕੜ ਪਠਾਣ ਮਾਰੇ ਗਏ ਤੇ ਬਾਕੀ ਫੌਜ ਨੇ ਸਿੱਖਾਂ ਅੱਗੇ ਹਥਿਆਰ ਸੁੱਟ ਕੇ ਜਾਨ ਬਖਸ਼ੀ ਕਰਵਾਈ। ਉਹ ਕਸੂਰ ਰਿਆਸਤ ਜਿਸ ਤੋਂ ਅਬਦਾਲੀ ਦੀ ਕੰਨੀ ਕਤਰਾਉਂਦਾ ਸੀ, ਸਿੱਖਾਂ ਮੋਹਰੇ 4 ਘੰਟਿਆਂ ਵਿਚ ਗੋਡੇ ਟੇਕ ਗਈ। ਇਸ ਲੜਾਈ ਵਿਚ ਸੈਂਕੜੇ ਸਿੱਖ ਵੀ ਸ਼ਹੀਦ ਹੋਏ ਸਨ। ਇਹ ਉਹ 'ਘਟਨਾ' ਹੈ ਜਿਸਨੂੰ ਸਿੱਖਾਂ ਨੇ 12 ਵਜੇ ਦੁਪਹਿਰੇ ਅੰਜਾਮ ਦਿੱਤਾ।
ਹੁਣ ਜੋ ਇਸ ਵਾਰਦਾਤ 'ਤੇ ਵਿਚਾਰ ਕੀਤੀ ਜਾਵੇ ਤਾਂ ਉਸ ਕਸੂਰ ਦੇ ਬ੍ਰਾਹਮਣ ਨੂੰ ਤਾਂ ਕੋਈ ਵੀ ਸਿੱਖ ਨਹੀਂ ਸੀ ਜਾਣਦਾ। ਸਿੱਖਾਂ ਨੇ ਤਾਂ ਸ੍ਰੀ ਅਕਾਲ ਤਖਤ ਸਾਹਿਬ 'ਤੇ ਅਬਦਾਲੀ ਦੇ ਅਗਲੇ ਪੈਂਤੜੇ ਨਾਲ ਨਜਿੱਠਣ ਲਈ ਅਤੇ ਇਕ ਸਾਲ ਪਹਿਲਾਂ (1762) ਵਿਚ ਢਾਹੇ ਦਰਬਾਰ ਸਾਹਿਬ ਦੀ ਮੁੜ ਉਸਾਰੀ ਬਾਰੇ ਸਰਬੱਤ ਖਾਲਸਾ ਕਰਨਾ ਸੀ ਪਰ ਜਦੋਂ ਕਿਸੇ ਨਿਤਾਣੇ ਨਾਲ ਹੋਈ ਜਿਆਦਤੀ ਅਤੇ ਔਰਤ ਦੀ ਕੀਤੀ ਬੇਅਦਬੀ ਔਖਾਂ ਮੂਹਰੇ ਆਈ ਤਾਂ ਗੁਰੂ ਦੀ ਮੱਤ ਅਨੁਸਾਰ ਬਾਕੀ ਕਾਰਜ ਛੱਡ ਇਸਨੂੰ ਸੋਧਣ ਖਾਲਸਾ ਚੱਲ ਪਿਆ। ਇਹ ਵੀ ਪਤਾ ਸੀ ਕਿ ਅੱਗੇ ਵਾਸਤਾ ਖੂੰਖਾਰ ਪਠਾਣਾਂ ਨਾਲ ਪੈਣਾ ਹੈ, ਜਿਨ੍ਹਾਂ ਕੋਲ ਹਥਿਆਰ ਵੀ ਆਹਲਾ ਦਰਜੇ ਦੇ ਸੀ। ਇੱਕ ਅਬਲਾ ਨੂੰ ਕੈਦ 'ਚੋਂ ਛੁਡਾ ਕੇ ਲਿਆਉਣਾ ਕੋਈ ਖਾਲਾ ਜੀ ਦਾ ਵਾਲਾ ਨਹੀਂ ਸੀ। ਆਪਣੇ ਸਿਰ ਪਹਿਲਾਂ ਕਟਾਉਣੇ ਸੀ। ਕੋਈ ਕਾਲਪਨਿਕ ਦ੍ਰਿਸ਼ ਨਹੀਂ ਸੀ, ਵਰਤਣਾ ਕਿ ਹਨੂੰਮਾਨ ਨੇ ਪੁਛ ਨੂੰ ਅੱਗ ਲਾ ਕੇ ਲੰਕਾ ਫੂਕ ਦੇਣੀ ਤੋਂ ਸੀਤਾ ਮਾਤਾ ਵਾਪਸ ਲੈ ਆਉਣੀ। ਇਸ ਸਾਰੀ ਘਟਨਾ ਦਾ ਉਹ ਬ੍ਰਾਹਮਣ ਤਾਂ ਚਸਮਦੀਦ ਗਵਾਹ ਰਿਹਾ ਹੋਣਾ। ਉਸਨੇ ਤੇ ਅੱਖੀਂ ਦੇਖਿਆ ਹੋਣਾ ਕਿ ਸਿੱਖ ਕਿਦਾਂ ਗੁਰਮਤਾ ਕਰਦੇ ਤੇ ਕਿੰਨਾ ਅਦਬ ਦਿੰਦੇ ਗੁਰੂ ਨੂੰ। ਜੇ ਬਾਬੇ ਨਾਨਕ ਨੇ ਔਰਤ ਨੂੰ ਸਮਾਜ ਵਿਚ ਉੱਚਾ ਦਰਜਾ ਦਿੱਤਾ ਤਾਂ ਤਿੰਨ ਸਦੀਆਂ ਬਾਅਦ ਉਹਦੇ ਸਿੱਖ ਔਰਤ ਦੇ ਸਨਮਾਨ ਨੂੰ ਬਰਕਰਾਰ ਰੱਖਣ ਦੀ ਆਪਣੀਆਂ ਜਿੰਦਰੀਆਂ ਵੀ ਵਾਰ ਦਿੰਦੇ ਤੇ ਉਸਦੀ ਬੇਅਦਬੀ ਕਰਨ ਵਾਲੇ ਨੂੰ ਚਿੱਟੇ ਦਿਨ ਦੁਪਹਿਰ ਨੂੰ ਟੈਕਰ ਕੇ ਅਗਲੇ ਜਹਾਨ ਵੀ ਪਹੁੰਚਾ ਦਿੰਦੇ। ਜੇ ਹੁਣ ਇਕ ਬੇਲਗਾਮ ਛੋਕਰਾ, ਜੋ ਹਿੰਦੋਸਤਾਨ ਦੇ ਉਸ ਖਾਨਦਾਨ ਦੇ ਖਲਣੇ ਵਿਚੋਂ ਹੈ, ਜਿਸਦਾ ਮੁਲਕ ਦੀ ਹਕੂਮਤ 'ਤੇ ਸਿੱਧਾ ਜਾਂ ਅਸਿੱਧਾ ਕਬਜ਼ਾ ਰਿਹਾ (ਤੇ ਲਗਦਾ ਅਜੇ ਰਹਿਣਾ ਦੀ ਹੈ) ਕਹੇ ਕਿ ਇੱਕ ਪਗਲ ਸਰਦਾਰ ਹੈ ਜਿਸਕੇ ਹਮੇਸ਼ਾ 12 ਵਜੇ ਰਹਿ ਤੇ ਹੈ। ਇਸਨੂੰ ਕੀ ਕਹੀਏ ਤੇ ਕੀ ਨਾ ਕਹੀਏ? ਸ਼ਾਇਦ ਇਸੇ ਦੀ ਕਿਸੇ ਨੰਕੜਦਾਦੀ ਨੂੰ ਸਿੱਖਾਂ ਨੇ ਬਸਰੇ ਜਾਣ ਤੋਂ ਬਚਾਇਆ ਹੋਵੇ। ਪਾਗਲਪਣ ਉਹਦੇ ਆਪਣੇ ਵਿਚ ਹੀ ਹੈ ਜਾਂ ਉਨ੍ਹਾਂ ਸੰਸਕਾਰਾਂ ਵਿਚ ਜਿਹੜੇ ਉਹਨੇ ਆਪਣੇ ਕੁਣਬੇ ਤੋਂ ਲਏ ਹੋਏ ਹਨ।