-ਮਝੈਲ ਸਿੰਘ ਸਰਾਂ
ਮੰਨੂਵਾਦ ਹਿੰਦੋਸਤਾਨ ਦਾ ਇਕ ਅਜਿਹਾ ਖਤਰਨਾਕ ਜਿੰਨ ਹੈ, ਜਿਸਦੀ ਆਪਣੀ ਸ਼ਕਲ ਸੂਰਤ ਤਾਂ ਸ਼ਾਇਦ ਕੋਈ ਹੈ ਨਹੀਂ, ਪਰ ਇਹ ਜਿੱਥੇ ਵੀ, ਜਿਨ੍ਹਾਂ ਵੀ ਲੋਕਾਂ 'ਚ ਵੜ੍ਹਦਾ ਹੈ, ਉਨ੍ਹਾਂ ਵਰਗੀ ਸ਼ਕਲ ਧਾਰ ਕੇ ਜਾਂਦਾ ਹੈ। ਇਸ ਕਰਕੇ ਇਸ ਨਾਂ ਨੂੰ ਨਫ਼ਰਤ ਕਰਨ ਵਾਲੇ ਵੀ ਉਸਦਾ ਭੁਲੇਖੇਵੱਸ ਬੜਾ ਨਿੱਘਾ ਆਦਰਮਾਣ ਕਰਦੇ ਹਨ। ਇਹਦੀਆਂ ਚਾਲਬਾਜ਼ੀਆਂ ਨੂੰ ਸਮਝ ਸਕਣਾ ਹਾਰੀ-ਸਾਰੀ ਦਾ ਕੰਮ ਨਹੀਂ, ਚੰਗੇ ਭਲੇ ਦਿਮਾਗ ਰੱਖਣ ਵਾਲਿਆਂ ਨੂੰ ਆਪਣੇ ਪੰਜੇ 'ਚ ਫਸਾ ਕੇ ਬੁੱਧੀ ਤੇ ਸੋਚ ਨੂੰ ਐਸਾ ਪੁੱਠਾ ਗੇੜਾ ਦਿੰਦਾ ਹੈ ਕਿ ਆਪਣਿਆਂ ਹੀ ਹਮਸਾਇਆਂ ਦਾ ਗਲ ਵੱਢਣ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਂਦਾ। ਐਸਾ ਭੜਥੂ ਪੁਆਉਂਦਾ ਹੈ ਕਿ ਥੱਲੇ ਦੀ ਉਪਰ ਕਰਵਾ ਦਿੰਦਾ ਹੈ। ਐਹੋ ਜਿਹੀਆਂ ਕਰਤੂਤਾਂ ਕਰਵਾਉਂਦਾ ਹੈ ਕਿ ਚੰਗੇ-ਭਲੇ ਵਸਦੇ ਸਮਾਜ ਵਿਚ ਐਨੀਆਂ ਡੂੰਘੀਆਂ ਲਕੀਰਾਂ ਖਿਚਵਾ ਦਿੰਦਾ ਹੈ, ਜਿਹੜੀਆਂ ਮੇਟਣੀਆਂ ਵੀ ਔਖੀਆਂ ਹੋ ਜਾਂਦੀਆਂ ਹਨ। ਜਦੋਂ ਇਹਦਾ ਭੂਤ ਸਿਰ ਚੜ੍ਹਿਆ ਹੁੰਦਾ ਹੈ ਤਾਂ ਦਿਨ ਰਾਤ ਕੀਤੀ ਹੱਡ ਭੰਨਵੀਂ ਕਮਾਈ ਨਾਲ ਬਣਾਏ ਮਾੜੇ ਮੋਟੇ ਜੁਗਾੜ ਨੂੰ ਨਫਰਤਵੱਸ ਹੋ ਕੇ ਫੂਕਣ ਨੂੰ ਵੀ ਪੁੰਨ ਦਾ ਕੰਮ ਸਮਝਿਆ ਜਾਂਦਾ ਹੈ।
ਇਹ ਮੰਨੂਵਾਦ ਕਦ ਸ਼ੁਰੂ ਹੋਇਆ? ਕਹਿੰਦੇ ਹਨ ਕਿ ਮੰਨੂ ਨੇ ਸਮਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਇਸ ਦੀ ਵੰਡ ਕਿੱਤਿਆਂ ਦੇ ਆਧਾਰ 'ਤੇ ਚਹੁੰ ਵਰਣਾਂ ਵਿਚ ਕਰ ਦਿੱਤੀ, ਜਿਹੜੇ ਇਕ ਦੂਜੇ ਦੇ ਸਹਾਈ ਵੀ ਸਨ ਤੇ ਬਰਾਬਰ ਵੀ ਸਨ। ਕੋਈ ਵੀ ਕਿਸੇ ਨਾਲ ਨਫਰਤ ਨਹੀਂ ਸੀ ਕਰਦਾ। ਫਿਰ ਕਹਿੰਦੇ ਪਈ ਸਮੇਂ ਦੇ ਬੀਤਣ ਨਾਲ ਇਹ ਵੰਡ ਬਰਾਬਰੀ ਨਾਲੋਂ ਊਚ-ਨੀਚ ਵਿਚ ਬਦਲ ਗਈ। ਪਰ ਇਹ ਗੱਲ ਮਨ ਨੂੰ ਲੱਗਦੀ ਨਹੀਂ ਕਿ ਵੰਡ ਦਾ ਆਧਾਰ ਬਰਾਬਰੀ ਦਾ ਹੋਊ। ਇਹਦੀ ਤਾਂ ਨੀਂਹ ਹੀ ਲੱਗਦਾ ਕਿ ਊਚ-ਨੀਚ ਜਾਤੀਵਾਦ 'ਤੇ ਰੱਖੀ ਸੀ, ਕਿਉਂਕਿ ਅਤੀਤ ਵਿਚ ਝਾਤੀ ਮਾਰਦੇ ਹਾਂ ਤਾਂ ਇਹੋ ਹੀ ਦਿਸਦਾ ਹੈ ਕਿ ਜ਼ੋਰਾਵਰਾਂ ਦਾ ਸਦਾ ਹੀ ਸੱਤੀਂ ਵੀਂਹੀਂ ਸੌ ਹੋਇਆ ਤੇ ਇਨ੍ਹਾਂ ਜ਼ੋਰਾਵਰਾਂ ਵਿਚ ਸਾਰੇ ਹੀ ਤੇਤੀ ਕਰੋੜ ਦੇਵਤੇ (ਮਿਥਿਹਾਸਕ) ਅਵਤਾਰ, ਮਹਾਰਾਜੇ, ਰਾਜੇ, ਵਜ਼ੀਰ, ਚੌਧਰੀ ਤੇ ਅੱਗੋਂ ਉਨ੍ਹਾਂ ਦੇ ਕੁਣਬੇ ਸਾਰੇ ਹੀ ਤਾਂ ਉੱਚ ਵਰਗਾਂ ਵਿਚੋਂ ਰਹੇ ਤੇ ਹੇਠਲੇ ਵਰਗਾਂ 'ਤੇ ਸਦਾ ਹੀ ਅਤਿਆਚਾਰ ਹੋਇਆ ਜਾਂ ਉਨ੍ਹਾਂ ਤੋਂ ਗੁਲਾਮੀ ਕਰਵਾਈ ਤੇ ਕੁਦਰਤ ਦਾ ਬਖਸ਼ਿਆ ਜਿਊਣ ਦਾ ਹੱਕ ਵੀ ਮਾਰਿਆ ਗਿਆ ।
ਸਤਿਯੁੱਗ ਤੋਂ ਬਾਅਦ ਤ੍ਰੇਤਾ ਯੁੱਗ ਮੰਨਿਆ ਗਿਆ ਜਿਸ ਦੇ ਅਵਤਾਰ ਸ਼੍ਰੀ ਰਾਮ ਚੰਦਰ ਹੋਏ ਦੱਸੇ ਜਾਂਦੇ ਹਨ। ਕਿੰਨਾ ਕੁ ਸੱਚ-ਝੂਠ ਹੈ ਇਹ ਤਾਂ ਪਾਠਕਾਂ 'ਤੇ ਹੀ ਛੱਡ ਦਿਨਾਂ। ਸ਼੍ਰੀ ਰਾਮ ਚੰਦਰ ਨੇ ਕਿੰਨੇ ਯੱਗ ਕਰਵਾਏ? ਅਤੇ ਉਨ੍ਹਾਂ ਵਿਚ ਹੋਰਨਾਂ ਗੱਲਾਂ ਤੋਂ ਇਲਾਵਾ ਯੱਗ ਸਫਲ ਕਰਨ ਲਈ ਇਨਸਾਨਾਂ ਦੀਆਂ ਬਲੀਆਂ ਦਿੱਤੀਆਂ ਜਾਂਦੀਆਂ ਸਨ ਤੇ ਉਹ ਆਦਮੀ ਲਏ ਕਿੱਥੋਂ ਜਾਂਦੇ ਸਨ? ਹੇਠਲੇ ਵਰਗਾਂ 'ਚੋਂ ਜਾਂ ਇਉਂ ਕਹੀਏ ਕਿ ਅਛੂਤਾਂ ਵਿਚੋਂ। ਆਪਣੇ ਸਾਹਮਣੇ ਮਜ਼ਲੂਮਾਂ ਦੀਆਂ ਗਰਦਣਾਂ ਵਢਾਉਣ ਵਾਲੇ ਨੂੰ ਮਰਯਾਦਾ ਪ੍ਰਸ਼ੋਤਮ ਕਹਿ ਕੇ ਵਡਿਆਇਆ ਤੇ ਪੂਜਿਆ ਜਾਂਦਾ ਹੈ। ਸਿਤਮ ਇਹ ਹੈ ਕਿ ਜ਼ੁਲਮ ਸਹਿਣ ਵਾਲੇ ਵੀ ਉਸ ਦੀ ਹੀ ਪੂਜਾ ਕਰਦੇ ਰਹੇ। ਤੀਜਾ ਯੁੱਗ ਦੁਆਪਰ ਕਿਹਾ ਜਾਂਦਾ ਹੈ, ਜਿਸ ਦਾ ਅਵਤਾਰ ਸ਼੍ਰੀ ਕ੍ਰਿਸ਼ਨ ਨੂੰ ਕਿਹਾ ਜਾਂਦਾ ਹੈ। ਉਸ ਦੇ ਸਮੇਂ ਦੀ ਵੀ ਇਕ ਗੱਲ ਸਾਂਝੀ ਕਰ ਲਈਏ। ਦਰੋਣਾਚਾਰੀਆ ਵਰਗਾ ਗੁਰੂ ਅਜੇ ਤੱਕ ਨਹੀਂ ਹੋਇਆ। ਪਰ ਇਸ ਸਭ ਤੋਂ ਵੱਡੇ ਗੁਰੂ ਦਾ ਕਰੈਕਟਰ ਇਹ ਹੋਇਆ ਕਿ ਇਸ ਨੇ ਗੁਰੂ-ਦਕਸ਼ਣਾ ਵਿਚ ਏਕਲਵਯਾ ਤੋਂ ਉਸ ਦੇ ਸੱਜੇ ਹੱਥ ਦਾ ਅੰਗੂਠਾ ਕਟਵਾ ਕੇ ਲੈ ਲਿਆ ਤਾਂ ਕਿ ਉਹ ਅੱਗੋਂ ਤੀਰ ਨਾ ਚਲਾ ਸਕੇ। ਉਹਦਾ ਕਸੂਰ ਇਹੋ ਸੀ ਕਿ ਉਹ ਨੀਚ ਜਾਤ ਵਿਚੋਂ ਹੋਣ ਕਰਕੇ ਬਿਨਾ ਕਿਸੇ ਗੁਰੂ ਦੀ ਆਗਿਆ ਦੇ ਇਹੋ ਜਿਹਾ ਤੀਰਅੰਦਾਜ਼ ਬਣ ਗਿਆ ਸੀ ਕਿ ਦਰੋਣਾਚਾਰੀਆ ਦੇ ਸ਼ਾਗਿਰਦ ਅਰਜੁਨ ਨਾਲੋਂ ਕਿਤੇ ਅੱਗੇ ਸੀ ਜਿਸ ਨੂੰ ਦਰੋਣਾਚਾਰੀਆ ਕਿੱਦਾਂ ਜਰ ਸਕਦਾ ਸੀ? ਘਟਘਟ ਜਾਨਣ ਵਾਲੇ ਸ੍ਰੀ ਕ੍ਰਿਸ਼ਨ ਭਗਵਾਨ ਦੇ ਸਾਹਮਣੇ ਹੀ ਇਹ ਵਰਤਾਰਾ ਹੋਇਆ ਹੋਣਾ। ਯੁੱਗਾਂ ਦਾ ਇਹ ਮਾੜਾ ਜਿਹਾ ਬਿਰਤਾਂਤ ਇਸ ਲਈ ਸਾਂਝਾ ਕੀਤਾ ਹੈ ਤਾਂ ਕਿ ਮੰਨੂਵਾਦ ਦਾ ਥੋੜਾ ਜਿਹਾ ਚਿਹਰਾ ਮੋਹਰਾ ਪਤਾ ਲੱਗੇ।
ਇਕ ਨਿਗ੍ਹਾ ਹਿੰਦੋਸਤਾਨ ਦੇ ਇਤਿਹਾਸ 'ਤੇ ਜੇ ਪਾਈਏ ਤਾਂ ਪਤਾ ਲੱਗਦਾ ਕਿ ਵੱਡੇ-ਵੱਡੇ ਹਿੰਦੂ ਸਮਰਾਟਾਂ ਸਮੇਤ ਅਸ਼ੋਕ ਦੀਆਂ ਫੌਜਾਂ ਵਿਚ ਜ਼ਿਆਦਾ ਗਿਣਤੀ ਹੇਠਲੇ ਵਰਗਾਂ ਵਿਚੋਂ ਭਰਤੀ ਕੀਤੀ ਜਾਂਦੀ ਸੀ ਜਦੋਂਕਿ ਲੜਾਈ-ਭਿੜਾਈ ਤੇ ਸਮਾਜ ਦੀ ਸੁਰੱਖਿਆ ਦਾ ਜਿੰਮਾ ਤਾਂ ਖੱਤਰੀ (ਕਸ਼ਤਰੀ) ਵਰਗ 'ਤੇ ਬਣਦਾ ਸੀ ਪਰ ਉਹ ਤਾਂ ਲੜਨ-ਮਰਨ ਨੂੰ ਮੋਹਰੇ ਵੀ ਛੋਟੀਆਂ ਜਾਤਾਂ ਦੇ ਲੋਕਾਂ ਨੂੰ ਕਰਦੇ ਰਹੇ। ਸੱਤਵੀਂ ਸਦੀ ਵਿਚ ਅਰਬਾਂ ਦੇ ਹਮਲਿਆਂ ਨਾਲ ਹਿੰਦੂ ਸਾਮਰਾਜਾਂ ਦਾ ਤਾਂ ਖਾਤਮਾ ਹੋ ਗਿਆ ਤੇ ਰਾਜ ਸਿੰਘਾਸਨ 'ਤੇ ਮੁਸਲਮਾਨਾਂ ਦਾ ਕਬਜ਼ਾ ਹੋ ਗਿਆ ਪਰ ਹਿੰਦੂ ਸਮਾਜ ਵਿਚ ਚੌਧਰਪੁਣਾ, ਮੰਨੂਵਾਦੀ ਉਪਰਲੇ ਤਬਕਿਆ ਦਾ ਹੀ ਰਿਹਾ। ਇੰਨਾ ਹੀ ਨਹੀਂ ਹੇਠਲੀਆਂ ਨੀਚ ਜਾਤਾਂ ਦਾ ਤਾਂ ਜੀਣਾ ਹੀ ਦੁੱਭਰ ਕੀਤਾ ਹੋਇਆ ਸੀ। ਕੋਈ ਪੀਰ-ਪੈਗੰਬਰ, ਅਵਤਾਰ, ਇਨ੍ਹਾਂ ਦਾ ਹੱਥ ਫੜਨ ਨਾ ਆਇਆ ਤੇ ਇਹ ਫਨੀਅਰ ਦਿਨ-ਬ-ਦਿਨ ਖ਼ਤਰਨਾਕ ਬਣਦਾ ਗਿਆ। ਇਸ ਨੂੰ ਸਿਰੀ ਤੋਂ ਫੜ੍ਹਨ ਲਈ ਜਿਹੜਾ ਪਹਿਲਾ ਹੱਥ ਨਿਕਲਿਆ, ਉਹ ਜਗਤ ਗੁਰੂ ਬਾਬਾ ਨਾਨਕ ਦੇਵ ਜੀ ਦਾ ਸੀ। ਬਾਬੇ ਨੇ ਸਭ ਤੋਂ ਪਹਿਲਾ ਵਾਰ ਹੀ ਹਿੰਦੂ ਪਖੰਡ 'ਤੇ ਕੀਤਾ ਅਤੇ ਉਹ ਵੀ ਬਾਦਲੀਲ। ਬਾਬੇ ਨੇ ਕਿਰਤ ਨੂੰ ਵਡਿਆਇਆ ਤਾਂ ਭਾਈ ਲਾਲੋ ਦੀ ਝੁੱਗੀ 'ਚ ਬਹਿ ਕੇ, ਨੀਚ ਕਹੇ ਜਾਣ ਵਾਲਿਆਂ ਨੂੰ ਦੱਸ ਦਿੱਤਾ ਕਿ ਰੱਬ ਦਾ ਤਾਂ ਵਾਸਾ ਹੀ ਉਨ੍ਹਾਂ ਵਿਚ ਹੈ। ਇਹ ਉੱਚ ਜਾਤੀਏ ਤਾਂ ਹਉਮੈ 'ਚ ਗ੍ਰਸੇ ਰੱਬ ਤੋਂ ਦੂਰ ਹੋਏ ਫਿਰਦੇ ਆ। ਆਪਣੀਆਂ ਉਦਾਸੀਆਂ ਵਿਚ ਜਿੱਥੇ ਗੁਰੂ ਨਾਨਕ ਨੇ ਰੂਹਾਨੀਅਤ ਦੇ ਛਿੱਟੇ ਮਾਰੇ, ਉੱਥੇ ਅਖੌਤੀ ਨੀਵੀਆਂ ਜਾਤਾਂ ਨੂੰ ਜਾਗ੍ਰਿਤ ਵੀ ਕੀਤਾ। ਇਤਿਹਾਸਕਾਰਾਂ ਦਾ ਵਿਚਾਰ ਹੈ ਕਿ ਬਾਬੇ ਨਾਨਕ ਦੀ ਉਦਾਸੀ ਸਮੇਂ ਆਪ ਜੀ ਕਾਂਸ਼ੀ ਵਿਚ ਭਗਤ ਰਵਿਦਾਸ ਜੀ ਨੂੰ ਮਿਲੇ ਤੇ ਉਨ੍ਹਾਂ ਵਲੋਂ ਉਚਾਰੀ ਬਾਣੀ ਆਪਣੇ ਨਾਲ ਲੈ ਆਏ, ਜੋ ਅੱਗੋਂ ਗੁਰੂ ਅੰਗਦ ਜੀ ਤੋਂ ਪੋਥੀਆਂ ਦੇ ਰੂਪ ਵਿਚ ਬਾਬਾ ਮੋਹਨਜੀ ਨੂੰ ਮਿਲੀ। ਅੱਗੇ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਵਿਚ ਦਰਜ ਕਰ ਦਿੱਤੀ। ਮਨੁੱਖਤਾ ਦੇ ਭਲੇ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਸਦੀਵ ਕਾਲ ਲਈ ਸ਼ਬਦ ਨੂੰ ਗੁਰੂ ਦਾ ਰੁਤਬਾ ਦੇ ਦਿੱਤਾ।
ਜਾਤ-ਪਾਤ ਇਕ ਸਮਾਜਿਕ ਵਰਤਾਰਾ ਹੈ। ਧਰਮ/ਰੂਹਾਨੀਅਤ ਦੇ ਅਕੀਦਿਆਂ ਤੇ ਇਕ ਅਕਾਲ ਪੁਰਖ ਵਿਚ ਵਿਸ਼ਵਾਸ ਰੱਖਦੇ ਹੋਏ ਤੇ ਨਿੱਤ ਪ੍ਰਤੀ ਦੇ ਕੰਮਕਾਜ ਕਰਦੇ ਹੋਏ ਇਨਸਾਨ ਸੌਖੀ ਜ਼ਿੰਦਗੀ ਬਿਨਾ ਕਿਸੇ ਦੇ ਦਖਲ ਬਸਰ ਕਰਨੀ ਲੋਚਦਾ ਹੈ। ਸਮਾਜ ਵਿਚ ਵਿਚਰਦਿਆਂ ਇਨਸਾਨ ਜਾਤ-ਪਾਤ ਤੇ ਅਖੌਤੀ ਊਚ-ਨੀਚ ਵਿਚ ਫਸਿਆ ਰਹਿੰਦਾ ਹੈ, ਜਦੋਂਕਿ ਧਰਮ ਵਿਚ ਇਹ ਵਰਜਿਤ ਹੈ। ਜਿਹੜਾ ਧਰਮ ਜਾਤਾਂ ਦੀ ਭਿੱਟ ਨੂੰ ਸਵੀਕਾਰਦਾ ਹੋਵੇ, ਉਹ ਕਿਸੇ ਵੀ ਤਰ੍ਹਾਂ ਨਾ ਤਾਂ ਰੱਬ ਦਾ ਹੀ ਧਰਮ ਹੋ ਸਕਦਾ ਹੈ ਤੇ ਨਾ ਹੀ ਇਨਸਾਨੀਅਤ ਦਾ। ਇਸ ਭਿੱਟ ਨੂੰ ਬਾਬੇ ਨਾਨਕ ਦੇ ਧਰਮ ਨੇ ਜੜ੍ਹੋਂ ਉਖਾੜਿਆ, ਜਦੋਂ ਗੁਰੂ ਸਾਹਿਬਾਨ ਨੇ ਨੀਵੀਆਂ ਜਾਤਾਂ ਕਹਾਉਣ ਵਾਲਿਆਂ ਨੂੰ ਅਖੌਤੀ ਉੱਚੀਆਂ ਜਾਤਾਂ ਦੇ ਬਰਾਬਰ ਬਿਠਾਲ ਕੇ ਲੰਗਰ ਛਕਾਏ। ਇਹੋ ਹੀ ਨਹੀਂ ਜਿਨ੍ਹਾਂ ਨੂੰ ਸਦੀਆਂ ਤੋਂ ਉੱਚ ਜਾਤਾਂ ਵਾਲੇ ਚੌਂਕੇ 'ਚ ਪੈਰ ਨਹੀਂ ਸੀ ਪਾਉਣ ਦਿੰਦੇ, ਗੁਰੂਆਂ ਨੇ ਉਨ੍ਹਾਂ ਪਾਸੋਂ ਗੁਰੂ-ਰਸੋਈਆਂ ਵਿਚ ਲੰਗਰ ਤਿਆਰ ਕਰਵਾਏ। ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤਪਾਨ ਵੀ ਇਕੋ ਬਾਟੇ 'ਚੋਂ ਕਰਵਾਇਆ ਤਾਂ ਕਿ ਅਕਾਲ ਪੁਰਖ ਦੀ ਫੌਜ ਖਾਲਸੇ ਵਿਚੋਂ ਜੂਠ ਦੀ ਭਿੱਟ ਵੀ ਖਤਮ ਕਰ ਦਿੱਤੀ ਜਾਵੇ। ਨੀਚ-ਜਾਤਾਂ ਵਾਲਿਆਂ ਨੂੰ ਮੂੰਹ 'ਚੋਂ ਮੰਤਰ ਉਚਾਰਨਾ ਤਾਂ ਇਕ ਪਾਸੇ ਮੰਦਰਾਂ ਦੇ ਲਾਗਿਓਂ ਵੀ ਲੰਘਣ ਨਹੀਂ ਸੀ ਦਿੱਤਾ ਜਾਂਦਾ ਅਤੇ ਇਸ ਤਰ੍ਹਾਂ ਕਰਨ ਨੂੰ ਪਾਪ ਗਰਦਾਨ ਕੇ ਅਣਹੋਣੀ ਸਜ਼ਾ ਦਿੱਤੀ ਜਾਂਦੀ ਸੀ। ਬਾਬੇ ਨਾਨਕ ਨੇ ਇਨ੍ਹਾਂ ਨੂੰ ਧਰਮ ਵਿਚ ਉੱਚ ਧਾਰਮਿਕ ਸਥਾਨਾਂ 'ਤੇ ਵਾਜ ਕੇ ਇਨ੍ਹਾਂ ਪਾਸੋਂ ਸਿੱਖੀ ਦਾ ਪ੍ਰਚਾਰ ਕਰਵਾਇਆ। ਇਹ ਸ਼ਾਇਦ ਗੁਰੂ ਸਾਹਿਬਾਨ ਦੀ ਹੀ ਰਹਿਮਤ ਹੈ ਕਿ ਅੱਜ ਤੱਕ ਵੀ ਇਹ ਪ੍ਰੰਪਰਾ ਸਿੱਖ ਧਰਮ ਵਿਚ ਕਾਇਮ ਹੈ। ਗੁਰੂ ਸਾਹਿਬਾਨ ਨੇ ਕਿਸੇ ਵੀ ਸਿੱਖ ਦੀ ਜਾਤ ਨਹੀਂ ਸੀ ਗੌਲ਼ੀ, ਸਿਰਫ ਉਸ ਦਾ ਸਿਦਕ, ਕਰਮ, ਅਕੀਦਾ, ਵਿਸ਼ਵਾਸ, ਸਹਿਜ ਅਵਸਥਾ ਤੇ ਅਕਾਲ ਪੁਰਖ ਲਈ ਆਤਮ ਸਮਰਪਣ ਪਰਖ ਕੇ ਉਸ ਨੂੰ ਬਣਦਾ ਅਦਬ ਤੇ ਰੁਤਬਾ ਬਖਸ਼ਿਆ। ਇਸ ਸਿਧਾਂਤ ਵਿਚ ਬਹੁਤੇ ਅਖੌਤੀ ਨੀਵੀਆਂ ਜਾਤਾਂ ਵਾਲਿਆਂ ਨੇ ਗੁਰੂ ਸਾਹਿਬਾਨਾਂ ਪਾਸੋਂ ਉੱਚਾ ਰੁਤਬਾ ਪਾਇਆ ਤੇ ਉੱਚ ਜਾਤੀਆਂ ਵਾਲੇ ਉਨ੍ਹਾਂ ਦੀ ਧਾਰਮਿਕ ਅਗਵਾਈ ਕਬੂਲਦੇ ਸਨ। ਇਹ ਸਿਲਸਿਲਾ ਗੁਰੂ ਕਾਲ ਤੋਂ ਮਗਰੋਂ ਵੀ ਕਈ ਸਾਲ ਚੱਲਦਾ ਰਿਹਾ, ਭਲਾਂ ਹੀ ਸਿੱਖਾਂ 'ਤੇ ਸਮਾਂ ਬੜਾ ਕਹਿਰਵਾਨ ਸੀ। ਅਸਲ ਵਿਚ ਇਸ ਸਮੇਂ ਵਿਚ 'ਮੰਨੂਵਾਦੀ ਜਿੰਨ' ਸਿੱਖਾਂ ਦੇ ਕਾਬੂ 'ਚ ਰਿਹਾ। ਬਾਅਦ ਵਿਚ ਮਿਸਲਾਂ ਦੇ ਦੌਰ ਉਪਰੰਤ ਰਣਜੀਤ ਸਿੰਘ (ਮਹਾਰਾਜਾ) ਦਾ ਰਾਜ ਹੋ ਗਿਆ ਜਿਸ ਦਾ ਪ੍ਰਬੰਧ ਚਾਲਬਾਜ਼, ਮੱਕਾਰ, ਲਾਲਚੀ, ਮੰਨੂਵਾਦੀ ਡੋਗਰਿਆਂ ਤੇ ਮਿਸਰਿਆਂ ਦਾ ਰਿਹਾ। ਇਨ੍ਹਾਂ ਨੇ ਸਿੱਖਾਂ ਅੰਦਰ ਮੁੜ ਬਾਬੇ ਨਾਨਕ ਤੋਂ ਪਹਿਲਾਂ ਵਾਲੀ ਜਾਤਪਾਤ ਨੂੰ ਜਗ੍ਹਾ ਦਿੱਤੀ ਤੇ ਅੱਗੋਂ ਅੰਗਰੇਜ਼ਾਂ ਨੇ ਹੋਰ ਹਵਾ ਦਿੱਤੀ। ਇਸ ਸਭ ਕੁਝ ਦੇ ਬਾਵਜੂਦ ਵੀ ਸਿੱਖ ਚੇਤਨਾ ਨੇ ਇਸ ਘਿਨਾਉਣੇ ਵਾਰ ਨੂੰ ਖੁੰਢਾ ਕਰਨ ਵਿਚ ਕੋਈ ਕਸਰ ਨਹੀਂ ਸੀ ਛੱਡੀ।
ਇਹ ਤਾਂ ਆਪਾਂ ਸਾਰਿਆਂ ਨੇ ਪੜ੍ਹਿਆਸੁਣਿਆ ਹੀ ਹੋਇਆ ਕਿ ਕਿਵੇਂ ਦਰਬਾਰ ਸਾਹਿਬ ਵੀ ਮੰਨੂਵਾਦੀ, ਆਰੀਆ ਸਮਾਜੀਆਂ ਦੇ ਅਸਰ ਹੇਠ ਆ ਗਿਆ ਸੀ ਅਤੇ ਸਿੱਖਾਂ ਨੇ ਦੇਵੀਦੇਵਤਿਆਂ ਦੀਆਂ ਮੂਰਤੀਆਂ ਰਖਵਾ ਲਈਆਂ ਸਨ। ਹੋਰ ਤਾਂ ਹੋਰ ਮਹੰਤਾਂ ਨੇ ਗੁਰਦੁਆਰਿਆਂ ਵਿਚ ਉਹ ਸਾਰੀਆਂ ਅਣਮਤੀਆ ਸ਼ੁਰੂ ਕਰ ਦਿੱਤੀਆਂ, ਜਿਨ੍ਹਾਂ ਤੋਂ ਬਾਬਾ ਨਾਨਕ ਤੇ ਗੁਰੂ ਗੋਬਿੰਦ ਸਿੰਘ ਜੀ ਆਪਣੇ ਖਾਲਸੇ ਨੂੰ ਵਰਜ ਗਏ ਸੀ। ਹਾਂ ਇਹ ਸੱਚ ਹੈ ਕਿ ਕਾਬਜ਼ ਮੰਨੂਵਾਦੀਆਂ ਨੇ ਪ੍ਰਬੰਧ ਗੜਬੜਾ ਦਿੱਤਾ ਸੀ, ਪਰ ਬਾਬੇ ਨਾਨਕ ਦਾ ਸਰਬਸਾਂਝੀਵਲਤਾ ਦਾ ਸਿਧਾਂਤ ਤਾਂ ਸਿੱਖ ਚੇਤਨਾ ਵਿਚ ਧੁਰ ਅੰਦਰ ਵਸਿਆ ਹੋਇਆ ਸੀ। ਬੱਸ ਇਕ ਲੋੜ ਸੀ ਤਾਂ ਪੂਰਨ ਗੁਰਸਿੱਖ ਰਹਿਣੀ, ਬਹਿਣੀ ਤੇ ਕਥਨੀ ਵਾਲੇ ਰੌਸ਼ਨ ਦਿਮਾਗ ਖਾਲਸੇ ਦੀ ਜਿਹੜੀ ਗਿਆਨੀ ਦਿੱਤ ਸਿੰਘ ਵਰਗੀ ਬੇਮਿਸਾਲ ਸ਼ਖਸੀਅਤ ਨੇ ਪੂਰੀ ਕੀਤੀ ਜਿਸ ਨੇ ਮੰਨੂਵਾਦੀਆਂ ਨੂੰ ਗੁਰਬਾਣੀ ਮੁਤਾਬਕ ਦਲੀਲਾਂ ਦੇ ਕੇ ਚੁੱਪ ਕਰਵਾਇਆ। ਇੱਥੇ ਇਹ ਜ਼ਿਕਰ ਵੀ ਕਰਨਾ ਬਣਦਾ ਹੈ ਕਿ ਗਿਆਨੀ ਦਿੱਤ ਸਿੰਘ ਨੂੰ ਵੀ ਸਿੱਖਾਂ ਵਿਚ ਰਹਿੰਦੇ ਹੋਏ ਕਈ ਵਾਰੀ ਨੀਵੀਂ ਜਾਤ ਦਾ ਅਹਿਸਾਸ ਕਰਵਾ ਦਿੱਤਾ ਜਾਂਦਾ ਸੀ ਪਰ ਉਹ ਮਹਾਨ ਸ਼ਖਸੀਅਤ ਸ਼ਰਤਾਂ ਦੇ ਅਧੀਨ ਸਿੱਖ ਨਹੀਂ ਸੀ ਸਜੇ, ਬਲਕਿ ਉਹ ਤਾਂ ਗੁਰੂ ਸਿਧਾਂਤ ਨੂੰ ਪ੍ਰਣਾਏ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਸਨ।
ਅੱਜ ਕੱਲ ਇਕ ਗੱਲ ਬੜੀ ਉਭਾਰ ਕੇ ਇਕ ਖਾਸ ਵਰਗ ਕਹਿ ਰਿਹਾ ਹੈ ਕਿ ਅੰਬੇਦਕਰ ਸਾਹਿਬ ਸਿੱਖ ਸਜਣਾ ਚਾਹੁੰਦੇ ਸਨ, ਪਰ ਉਸ ਵੇਲੇ ਸਿੱਖਾਂ ਨੇ ਉਸ ਨੂੰ ਐਸਾ ਦੁਰਕਾਰਿਆ ਕਿ ਉਹਨੇ ਸਿੱਖ ਬਣਨ ਦਾ ਵਿਚਾਰ ਅੱਗੇ ਹੀ ਨਹੀਂ ਪਾਇਆ, ਸਗੋਂ ਸਦਾ ਲਈ ਤਿਆਗ ਦਿੱਤਾ। ਇਹ ਵੀ ਕਿਹਾ ਜਾਂਦਾ ਹੈ ਕਿ ਉਸ ਵੇਲੇ ਸਿਰਫ ਉਹ ਹੀ ਦਲਿਤਾਂ ਦਾ ਵਾਹਦ ਲੀਡਰ ਸੀ ਤੇ ਉਸ ਨਾਲ 6-7 ਕਰੋੜ ਦਲਿੱਤਾਂ ਨੇ ਸਿੱਖ ਬਣ ਜਾਣਾ ਸੀ। ਦਲੀਲ ਤਾਂ ਇਹ ਵੀ ਦਿੱਤੀ ਜਾਂਦੀ ਹੈ ਕਿ ਡਾ. ਅੰਬੇਦਕਰ ਉਸ ਸਮੇਂ ਸਿੱਖ ਧਰਮ ਵਿਚ ਜੱਟਾਂ ਦੇ ਦਬਦਬੇ ਕਰਕੇ ਕੰਨੀ ਕਤਰਾ ਗਏ। ਕੁਝ ਸਚਾਈ ਵੀ ਹੋ ਸਕਦੀ ਹੈ ਉਪਰਲੀਆਂ ਗੱਲਾਂ ਵਿਚ ਪਰ ਇਕ ਗੱਲ ਹੋਰ ਜਿਹੜੀ ਬੜੀ ਅਹਿਮ ਹੈ ਅਤੇ ਜਿਸ ਦਾ ਜ਼ਿਕਰ ਘੱਟ ਕੀਤਾ ਜਾਂਦਾ, ਉਹ ਇਹ ਹੈ ਕਿ ਡਾ. ਅੰਬੇਦਕਰ ਮਹਾਤਮਾ ਗਾਂਧੀ ਨੂੰ ਆਪਣਾ ਰਾਜਨੀਤਕ ਗੁਰੂ ਮੰਨਦੇ ਸਨ। ਉਹ ਕਾਂਗਰਸ ਅਤੇ ਇਸ ਦੇ ਹੋਰ ਲੀਡਰਾਂ ਦੀ ਨੁਕਤਾਚੀਨੀ ਤਾਂ ਕਰ ਦਿੰਦੇ ਸਨ, ਪਰ ਗਾਂਧੀ ਬਾਰੇ ਕੁਝ ਨਹੀਂ ਸੀ ਕਹਿੰਦੇ ਜਦੋਂ ਕਿ ਕਾਂਗਰਸ ਪਾਰਟੀ ਦੇ ਹਰ ਫੈਸਲੇ ਦਾ ਸੂਤਰਧਾਰ ਮਹਾਤਮਾ ਗਾਂਧੀ ਹੀ ਹੁੰਦਾ ਸੀ। ਆਪਣੇ ਸਿੱਖ ਸਜਣ ਦੇ ਮਨਸ਼ੇ ਨੂੰ ਜਦੋਂ ਡਾ.ਅੰਬੇਦਕਰ ਨੇ ਗਾਂਧੀ ਨਾਲ ਸਾਂਝਾ ਕੀਤਾ ਤਾਂ ਉਸ ਨੇ ਦੋ ਟੁੱਕ ਫੈਸਲਾ ਸੁਣਾਇਆ ਕਿ ਸਿੱਖ ਬਣਨ ਬਾਰੇ ਕਦੀ ਵੀ ਸੋਚੀਂ ਨਾ, ਹੋਰ ਭਾਵੇਂ ਜਿਹੜਾ ਮਰਜ਼ੀ ਧਰਮ ਅਪਣਾ ਲਵੀਂ। ਇਹੋ ਜਿਹੇ ਸਖ਼ਤ ਫੈਸਲੇ ਬਾਰੇ ਸ਼ਾਇਦ ਡਾ. ਅੰਬੇਦਕਰ ਨੇ ਵੀ ਗਾਂਧੀ ਤੋਂ ਉਮੀਦ ਨਹੀਂ ਸੀ ਰੱਖੀ। ਦੂਜੀ ਗੱਲ ਇਹ ਸੀ ਪਈ ਡਾ.ਅੰਬੇਦਕਰ ਨਿਰੋਲ ਧਾਰਮਿਕ ਜਜ਼ਬੇ ਕਰਕੇ ਹੀ ਸਿੱਖ ਬਣਨਾ ਨਹੀਂ ਸੀ ਚਾਹੁੰਦਾ। ਇਸੇ ਕਰਕੇ ਸਿੱਖ ਲੀਡਰ ਨਾਲ 1936 ਵੇਲੇ ਅੰਮ੍ਰਿਤਸਰ ਵਿਚ ਕੀਤੀਆਂ ਮੁਲਾਕਾਤਾਂ ਵਿਚ ਉਹ ਕਈ ਸ਼ਰਤਾਂ ਵੀ ਰੱਖਦਾ ਸੀ ਤਾਂ ਕਿ ਉਸ ਦਾ ਰਾਜਨੀਤਕ ਕੱਦ ਵੀ ਵੱਡਾ ਹੋਵੇ। ਹੁਣ ਜੇ ਦੇਖਿਆ ਜਾਵੇ ਕਿ ਕੀ ਸਿੱਖ ਸਜਣ ਲਈ ਪਹਿਲਾਂ ਸਿੱਖ ਲੀਡਰਾਂ ਨਾਲ ਗੱਲ ਕਰਨੀ ਜ਼ਰੂਰੀ ਸੀ? ਜੇ ਸੱਚੇ ਦਿਲੋਂ ਸਿੱਖ ਹੀ ਸਜਣਾ ਸੀ ਤਾਂ ਕਿਤੇ ਵੀ ਰਹਿ ਕੇ ਸਜ ਸਕਦਾ ਸੀ ਬਿਨਾ ਕਿਸੇ ਸ਼ਰਤ ਦੇ। ਜਿਵੇਂ ਗਿਆਨੀ ਦਿੱਤ ਸਿੰਘ ਸਜੇ ਸਨ ਜਾਂ ਮਾਸਟਰ ਤਾਰਾ ਸਿੰਘ ਹਿੰਦੂ ਤੋਂ ਸਿੱਖ ਬਣਿਆ ਸੀ। ਡਾ.ਅੰਬੇਦਕਰ ਵੀ ਤਾਂ ਇਸ ਸਿੱਖ ਸਿਧਾਂਤ ਨੂੰ ਜਾਣਦੇ ਹੀ ਹੋਣੇ ਨੇ ਕਿ ਸਿੱਖੀ ਮਾਰਗ 'ਤੇ ਤੁਰਨ ਲਈ "ਜੇ ਤਉ ਪ੍ਰੇਮ ਖੇਲਣ ਕਾ ਚਾਓ, ਸਿਰਿ ਧਰਿ ਤਲੀ ਗਲੀ ਮੋਰੀ ਆਓ, ਇਤਿ ਮਾਰਗਿ ਪੈਰ ਧਰੀਜੈ ਸਿਰ ਦੀਜੇ ਕਾਣ ਨਾ ਕੀਜੇ।।" ਦੀ ਹੀ ਇਕੋ ਇਕ ਸ਼ਰਤ ਹੈ। ਇਸ 'ਤੇ ਚੱਲ ਕੇ ਆਪ ਗੁਰੂ ਗੋਬਿੰਦ ਰਾਏ ਤੋਂ ਗੁਰੂ ਗੋਬਿੰਦ ਸਿੰਘ ਬਣੇ ਤੇ ਬਾਕੀ ਰਹਿੰਦੀ ਉਮਰ ਇਸ ਸਿਧਾਂਤ 'ਤੇ ਪਹਿਰਾ ਦਿੰਦੇ ਹੋਏ ਸਮੇਤ ਪਰਿਵਾਰ ਕੁਰਬਾਨ ਹੋ ਗਏ। ਡਾ.ਅੰਬੇਦਕਰ 'ਤੇ ਮਹਾਤਮਾ ਗਾਂਧੀ ਦੇ ਮੰਨੂਵਾਦ ਦਾ ਅਸਰ ਹੋ ਚੁੱਕਾ ਸੀ ਤੇ ਬਹਾਨਾ ਕੋਈ ਵੀ ਲਾਇਆ ਜਾ ਸਕਦਾ ਸੀ। ਜਿੱਥੋਂ ਤੱਕ ਡਾ.ਅੰਬੇਦਕਰ ਦੇ ਵਾਹਦ ਦਲਿਤ ਲੀਡਰ ਹੋਣ ਦੀ ਗੱਲ ਹੈ ਕਿ ਉਸ ਦੇ ਨਾਲ ਹੀ 6-7 ਕਰੋੜ ਦਲਿਤਾਂ ਨੇ ਵੀ ਸਿੱਖ ਸਜਣਾ ਸੀ, ਇਹ ਵੀ ਗੱਲ ਕੋਈ 100% ਸਹੀ ਨਹੀਂ ਲਗਦੀ। ਉਹ ਦੱਖਣ ਭਾਰਤ ਵਿਚ ਤਾਂ ਦਲਿਤਾਂ ਦਾ ਲੀਡਰ ਉਸ ਵੇਲੇ ਦਾ ਮੰਨਿਆ ਜਾ ਸਕਦਾ ਹੈ ਪਰ ਜਿੱਥੋਂ ਤੱਕ ਉੱਤਰੀ ਭਾਰਤ, ਖਾਸ ਕਰਕੇ ਪੰਜਾਬ ਦੀਆਂ ਹੇਠਲੀਆਂ ਜਾਤਾਂ ਦੀ ਗੱਲ ਹੈ, ਡਾ. ਅੰਬੇਦਕਰ ਉਨ੍ਹਾਂ ਦਾ ਵਾਹਦ ਲੀਡਰ ਨਹੀਂ ਸੀ, ਕਿਉਂਕਿ ਉਸ ਵੇਲੇ ਤੱਕ ਤਾਂ ਬਹੁਤ ਸਾਰੇ ਹੇਠਲੀਆਂ ਜਾਤਾਂ ਕਹਾਉਣ ਵਾਲੇ ਪਹਿਲਾਂ ਹੀ ਅੰਮ੍ਰਿਤ ਛੱਕ ਕੇ ਗੁਰੂ ਦੇ ਪੂਰੇ-ਸੂਰੇ ਸਿੰਘ ਸਜ ਚੁੱਕੇ ਸਨ। ਅਗਲੀ ਗੱਲ ਪਈ ਜੇ ਡਾ.ਅੰਬੇਦਕਰ ਸਿੱਖ ਬਣਦੇ ਤਾਂ ਸਾਰੇ ਅਛੂਤਾਂ ਨੇ ਸਿੱਖ ਬਣ ਜਾਣਾ ਸੀ, ਵੀ ਕੋਈ ਬਹੁਤੀ ਜੱਚਦੀ ਨਹੀਂ ਕਿਉਂਕਿ ਜਦੋਂ ਉਸ ਨੇ ਅਛੂਤਾਂ ਨੂੰ ਬੁੱਧ ਧਰਮ ਧਾਰਨ ਕਰਨ ਨੂੰ ਕਿਹਾ ਤਾਂ ਕਿੰਨੇ ਕੁ ਅਛੂਤ ਉਸ ਦੇ ਕਹੇ 'ਤੇ ਬੋਧੀ ਬਣੇ? ਬਲਕਿ ਜ਼ਿਆਦਾਤਰ ਅਛੂਤ ਕਹਾਉਣ ਵਾਲੇ ਇਸ ਤੋਂ ਉਲਟ ਈਸਾਈ ਬਣ ਗਏ ਅਤੇ ਅੱਜ ਵੀ ਹਨ।
ਜਿੱਥੋਂ ਤੱਕ ਮਹਾਤਮਾ ਗਾਂਧੀ ਦਾ ਸੁਆਲ ਹੈ ਉਹ ਸਿੱਖਾਂ ਨਾਲ ਨਫਰਤ ਆਖਰੀ ਦਮ ਤੱਕ ਰੱਖਦਾ ਰਿਹਾ ਤੇ ਇਸ ਨਫਰਤ ਦਾ ਪ੍ਰਭਾਵ ਉਸ ਨੇ ਅੰਬੇਦਕਰ 'ਤੇ ਵੀ ਪਾ ਦਿੱਤਾ ਸੀ। ਜਿਸ ਦੀ ਪ੍ਰਤੱਖ ਮਿਸਾਲ ਇਹ ਹੈ ਕਿ ਭਾਰਤ ਦੇ ਸੰਵਿਧਾਨ ਦਾ ਰਚਨਹਾਰਾ ਅੰਬੇਦਕਰ ਇਹ ਜਾਣਦਾ ਹੋਇਆ ਵੀ ਕਿ ਸਿੱਖ ਇਕ ਵੱਖਰਾ ਧਰਮ ਤੇ ਕੌਮ ਹੈ, ਸੰਵਿਧਾਨ ਵਿਚ ਸਿੱਖਾਂ ਨੂੰ ਹਿੰਦੂਆਂ ਦਾ ਹਿੱਸਾ ਲਿਖ ਗਿਆ। ਇਸ ਦਾ ਖਮਿਆਜ਼ਾ ਸਿੱਖ ਤਾਂ ਅੱਜ ਤੱਕ ਭੁਗਤ ਰਹੇ ਹਨ, ਨਾਲ-ਨਾਲ ਪੰਜਾਬ ਵੀ ਭੁਗਤ ਰਿਹਾ ਹੈ। ਇਕ ਵਾਰੀ ਤਾਂ ਉਹਨੂੰ ਵੀ ਕਹਿਣਾ ਪਿਆ ਸੀ ਕਿ "ਜਨਮ ਤਾਂ ਮੇਰੇ ਵਸ ਨਹੀਂ ਸੀ ਪਈ ਮੈਂ ਹਿੰਦੂ ਅਛੂਤ ਘਰ 'ਚ ਪੈਦਾ ਹੋਇਆ, ਪਰ ਇਹ ਪੱਕਾ ਕਿ ਮੈਂ ਹਿੰਦੂ ਮਰਾਂਗਾ ਨਹੀਂ।"
1947 ਤੋਂ ਬਾਅਦ ਪੰਜਾਬ ਵਿਚ ਜੋ ਰੋਲ ਆਰੀਆ ਸਮਾਜੀ ਕੱਟੜ ਹਿੰਦੂਵਾਦ ਨੇ ਅਦਾ ਕੀਤਾ, ਉਸ ਬਾਰੇ ਆਪਾਂ ਨੇ ਬਹੁਤ ਕੁਝ ਪੜ੍ਹਿਆ ਸੁਣਿਆ ਹੈ ਕਿਉਂਕਿ ਇਨ੍ਹਾਂ ਨੂੰ ਸਿੱਖਾਂ ਦੇ ਨਾਲ ਨਾਲ ਪੰਜਾਬੀ ਜ਼ੁਬਾਨ ਨਾਲ ਵੀ ਨਫ਼ਰਤ ਸੀ ਅਤੇ ਇਨ੍ਹਾਂ ਨੇ ਪੰਜਾਬੀ ਸੂਬੇ ਦੀ ਮੰਗ ਨੂੰ ਫਿਰਕਾਪ੍ਰਸਤੀ ਤੇ ਵੱਖਵਾਦ ਦੇ ਨਾਂ ਨਾਲ ਪ੍ਰਚਾਰਿਆ। ਚੰਗੀ ਭਲੀ ਪੰਜਾਬੀ ਬੋਲਣ ਵਾਲੇ ਹਿੰਦੂ ਆਪਣੀ ਮਾਂ-ਬੋਲੀ ਹਿੰਦੀ ਦਰਜ ਕਰਵਾਉਂਦੇ ਸੀ। ਇੰਨਾ ਹੀ ਨਹੀਂ ਇਨ੍ਹਾਂ ਨੇ ਚਾਲਬਾਜ਼ੀ ਵਰਤ ਕੇ ਬਹੁਤੇ ਦਲਿਤ ਵੀਰਾਂ ਤੋਂ ਵੀ 1961 ਦੀ ਮਰਦਮਸ਼ੁਮਾਰੀ ਵਿਚ ਮਾਂ-ਬੋਲੀ ਹਿੰਦੀ ਲਿਖਵਾਈ ਤਾਂ ਕਿ ਬੋਲੀ ਦੇ ਆਧਾਰ 'ਤੇ ਸੂਬਾ ਹੀ ਨਾ ਬਣ ਸਕੇ। ਡਰਾਵਾ ਇਹ ਦਿੱਤਾ ਕਿ ਪੰਜਾਬੀ ਸੂਬੇ ਦਾ ਮਤਲਬ ਸਿੱਖਾਂ ਦਾ ਰਾਜ, ਜਿਸ ਵਿਚ ਇਨ੍ਹਾਂ ਨੇ ਸਿਵਾਏ ਸਿੱਖਾਂ ਦੇ ਹੋਰ ਕਿਸੇ ਨੂੰ ਰਹਿਣ ਨਹੀਂ ਦੇਣਾ। ਐਡੇ ਮੱਕਾਰੀ ਭਰਪੂਰ ਸ਼ੋਸ਼ੇ ਛੱਡੇ ਕਿ ਚੰਗੇ-ਭਲੇ ਲੋਕਾਂ ਵਿਚ ਫਜ਼ੂਲ ਦਾ ਸਹਿਮ ਖੜ੍ਹਾ ਕਰ ਦਿੱਤਾ ਤੇ ਪੇਂਡੂਮਾਹੌਲ ਵਿਚ ਜੱਟ-ਚਮਾਰ ਦੀ ਕਤਾਰਬੰਦੀ ਉਦੋਂ ਤੋਂ ਜ਼ਿਆਦਾ ਉਭਰ ਕੇ ਆਉਣ ਲੱਗ ਪਈ। ਇਹੋ ਜਿਹੀਆਂ ਲੂਤੀਆਂ ਲਾਈਆਂ, ਜਿਸ ਨਾਲ ਦਲਿਤਾਂ ਨੂੰ ਇਹ ਪ੍ਰਭਾਵ ਦਿੱਤਾ ਕਿ ਪਿੰਡ ਵਿਚ ਜੱਟ ਹੀ ਉਨ੍ਹਾਂ ਦੇ ਆਰਥਿਕ ਤੇ ਸਮਾਜਿਕ ਸ਼ੋਸ਼ਣ ਦਾ ਜ਼ਿੰਮੇਵਾਰ ਹੈ। ਹਰੇਕ ਜੱਟ ਨੂੰ ਜ਼ਿਮੀਦਾਰ ਗਰਦਾਨਿਆ, ਭਾਵੇਂ ਕਿ ਉਹਦਾ ਕਨਾਲ਼ਾਂ ਦੀ ਮਾਲਕੀ ਵਾਲੀ ਜ਼ਿਮੀਦਾਰੀ ਨਾਲ ਗੁਜ਼ਾਰਾ ਕਈ ਦਲਿਤਾਂ ਨਾਲੋਂ ਵੀ ਔਖਾ ਸੀ। ਅਸਲ ਵਿਚ ਇਹ ਦੋਵੇਂ ਵਰਗ ਜਿਸ ਮੰਨੂਵਾਦ ਤੋਂ ਸ਼ੋਸ਼ਿਤ ਸਨ, ਉਹਦੀ ਪਛਾਣ ਨਾ ਕਰ ਸਕੇ।
ਅਗਲੀ ਗੱਲ ਜੋ ਆਪਾਂ ਨੇ ਸਾਂਝੀ ਕਰਨੀ ਹੈ, ਉਹ ਹੈ ਆਸਟਰੀਆ ਦਾ ਗੋਲੀ ਕਾਂਡ। ਇਸ ਵਿਚ ਇਕ ਸੰਤ ਰਾਮਾਨੰਦ ਦਾ ਕਤਲ ਤੇ ਦੂਜੇ ਸੰਤ ਨਿਰੰਜਣਦਾਸ ਦੇ ਜ਼ਖ਼ਮੀ ਹੋਣ ਪਿਛੋਂ ਜੋ ਕੁਝ ਪੰਜਾਬ ਵਿਚ ਵਾਪਰਿਆ ਉਹ ਕਿਸ ਦੀ ਸ਼ਹਿ 'ਤੇ ਇੰਨਾ ਵੱਡਾ ਹੁੜਦੰਗ ਮਚਿਆ, ਕਿਸ ਨੇ ਅੱਗ ਦਾ ਫਲੂਹਾ ਸੁੱਟਿਆ ਤੇ ਕਿਸ ਨੇ ਹਵਾ ਦੇ ਕੇ ਭਾਂਬੜ ਬਾਲੇ? ਇਕ ਵਰਗ ਨੇ ਇਸ ਹੁੱਲੜਬਾਜ਼ੀ ਦੌਰਾਨ ਕੀਤੇ ਅਰਬਾਂ ਰੁਪਏ ਦੇ ਨੁਕਸਾਨ ਬਾਰੇ ਸਿਰਫ਼ ਚੁੱਪ ਹੀ ਨਹੀਂ ਧਾਰੀ ਰੱਖੀ, ਸਗੋਂ ਸਾੜ-ਫੂਕ ਕਰਨ ਵਾਲਿਆਂ ਨੂੰ ਹੱਲਾਸ਼ੇਰੀ ਦੇ ਕੇ ਵਡਿਆਇਆ ਵੀ। ਪਤਾ ਨਹੀਂ ਇਹ ਕਿਵੇਂ ਹੱਥਾਂ ਵਿਚ ਟਕੂਏ, ਕਿਰਪਾਨਾਂ ਲੈ ਕੇ ਬੜੇ ਉਕਸਾਹਟ ਭਰੇ ਭੜਕਾਊ ਨਾਅਰੇ ਲਾ ਕੇ ਤੇ ਲੋਕਾਂ ਦੀਆਂ ਜਾਇਦਾਦਾਂ ਨੂੰ ਅੱਗਾਂ ਲਾ ਕੇ ਕਿਹੜਾ 'ਬੇਗਮਪੁਰਾ' ਵਸਾਉਣ ਲੱਗੇ ਸਨ। ਮੰਨਿਆ ਪਈ ਸੰਤ ਦੇ ਕਤਲ ਦਾ ਰੋਸਾ ਜ਼ਾਹਿਰ ਕਰਨਾ ਸੀ, ਪਰ ਇਹ ਕਿਹੜਾ ਤਰੀਕਾ ਹੋਇਆ, ਜੋ ਅੱਗੇ ਆਇਆ ਭੰਨ-ਤੋੜ ਦਿੱਤਾ, ਅੱਗ ਲਾ ਦਿੱਤੀ। ਇਨਾ ਹੀ ਨਹੀਂ, ਖਾਸ ਵਰਗ ਦੇ ਲੋਕਾਂ 'ਤੇ ਹਮਲੇ ਵੀ ਕਰਨ ਦੀ ਕੋਸ਼ਿਸ਼ ਕੀਤੀ। ਇਕ ਵਰਗ ਦੀਆਂ ਜਾਇਦਾਦਾਂ ਨੂੰ ਸ਼ਹਿਰਾਂ ਵਿਚ ਖਾਸ ਨਿਸ਼ਾਨਾ ਬਣਾਇਆ ਗਿਆ। ਪੂਰੀ ਰੀਝ ਨਾਲ ਲੁੱਟ ਕੀਤੀ, ਧਾਰਮਿਕ ਅਸਥਾਨਾਂ ਦੀ ਬੇਅਦਬੀ ਕਰਨ ਦੀਆਂ ਕੁਚਾਲਾਂ ਕੀਤੀਆਂ, ਸਿਤਮ ਦੀ ਗੱਲ ਕਿ ਇਹ ਕਰਤੂਤਾਂ ਕੀਤੀਆਂ ਵੀ ਕਰਫਿਊ ਦੌਰਾਨ, ਜਿਸ ਵੇਲੇ ਬਾਹਰ ਚਿੜੀ ਵੀ ਫੜਕ ਨਹੀਂ ਸਕਦੀ ਸੀ। ਘਟਨਾਵਾਂ ਤਾਂ ਬਹੁਤ ਵਾਪਰੀਆਂ ਜਿਹੜੀਆਂ ਖ਼ਬਰਾਂ ਨਹੀਂ ਬਣ ਸਕੀਆਂ। ਇਕ ਗੱਲ ਜ਼ਰੂਰ ਸਾਂਝੀ ਕਰਾਂਗਾ, ਜਿਹੜੀ ਅੱਖੀਂ ਦੇਖਣ ਵਾਲਿਆਂ ਤੋਂ ਪਤਾ ਲੱਗੀ। ਜਲੰਧਰ ਸ਼ਹਿਰ ਦੇ ਫਗਵਾੜੇ ਵਲ ਦੀ ਚੁੰਗੀ ਜੀ.ਟੀ.ਰੋਡ 'ਤੇ ਪਿੰਡ ਖਜ਼ੂਰਲੇ ਕੋਲ ਹੈ। ਉਥੇ ਹੀ ਟਰੱਕ ਪਾਰਕਿੰਗ ਵੀ ਹੈ ਤੇ ਬੜਾ ਮਸ਼ਹੂਰ ਹਵੇਲੀ ਰੈਸਟੋਰੈਂਟ ਵੀ ਉਥੇ ਹੀ ਹੈ। ਜਦੋਂ ਜਲੰਧਰ ਵਿਚ ਕਰਫਿਊ ਲਾ ਦਿੱਤਾ ਗਿਆ ਤਾਂ ਇਧਰੋ ਜਾਣ ਵਾਲੇ ਟਰੱਕ ਪਾਰਕਿੰਗ ਵਿਚ ਲਾ ਦਿੱਤੇ ਤੇ ਕੁਝ ਬਾਹਰ ਚੁੰਗੀ 'ਤੇ ਖੜ੍ਹੇ ਕਰ ਦਿੱਤੇ ਗਏ। ਹੁੜਦੰਗ ਮਚਾਉਂਦੀ ਮੁੰਡ੍ਹੀਰ ਨੇ ਬਾਹਰ ਖੜ੍ਹੇ ਟਰੱਕਾਂ 'ਚੋਂ ਸਾਮਾਨ ਲੁੱਟਣਾ ਸ਼ੁਰੂ ਕਰ ਦਿੱਤਾ ਤੇ ਕੁਝ ਟਰੱਕਾਂ ਨੂੰ ਬਾਵਜੂਦ ਮਾਲਕਾਂ ਦੇ ਮਿੰਨਤਾਂ-ਤਰਲੇ ਕਰਨ ਦੇ, ਇਸ ਕਰਕੇ ਅੱਗ ਲਾਈ ਕਿ ਉਨ੍ਹਾਂ 'ਤੇ ਲਿਖਿਆ ਹੋਇਆ ਸੀ, 'ਪੁੱਤ ਜੱਟਾਂ ਦੇ ਡਰਾਈਵਰ ਟਰੱਕਾਂ ਦੇ।' ਇਕ ਟਰੱਕ ਵਾਲਾ ਤਾਂ ਇਸ ਸਦਮੇ ਨੂੰ ਇਨਾ ਦਿਲ ਨਾਲ ਲਾ ਗਿਆ ਕਿ ਉਹਨੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ, ਜਿਹੜੀ ਉਹਦੇ ਨਾਲ ਵਾਲਿਆਂ ਨੇ ਪੂਰੀ ਨਾ ਹੋਣ ਦਿੱਤੀ। ਉਸ ਦਾ ਕਹਿਣਾ ਸੀ ਕਿ ਉਸ ਦੇ ਘਰ ਜ਼ੁਆਨ ਧੀਆਂ ਵਿਆਹੁਣ ਵਾਲੀਆਂ ਹਨ ਅਤੇ ਉਸ ਕੋਲ ਤਾਂ ਸਿਆੜ ਵੀ ਜ਼ਮੀਨ ਦਾ ਨਹੀਂ, ਟਰੱਕ 'ਤੇ ਹੀ ਸਾਰਾ ਗੁਜ਼ਾਰਾ ਸੀ।
ਪੰਜਾਬ ਵਿਚ ਡੇਰਾ ਇਕ ਤਰ੍ਹਾਂ ਨਾਲ ਪੂਰੀ ਰਿਆਸਤ ਹੀ ਹੁੰਦੀ ਹੈ, ਜਿਸ ਨੂੰ ਸਿਆਸੀ ਟਰਮ ਵਿਚ ਸਟੇਟ ਵਿਦਿਨ ਸਟੇਟ ਕਿਹਾ ਜਾਂਦਾ ਹੈ। ਡੇਰੇਦਾਰ, ਜਿਸ ਨੂੰ ਅਕਸਰ ਸੰਤ ਦੇ ਲਕਬ ਨਾਲ ਹੀ ਜਾਣਿਆ ਜਾਂਦਾ, ਉਸ ਦੀ ਪੁਜ਼ੀਸ਼ਨ ਬੇਤਾਜ ਬਾਦਸ਼ਾਹ ਵਰਗੀ ਹੈ। ਸਗੋਂ ਉਸ ਤੋਂ ਵੀ ਵਧ, ਕਿਉਂਕਿ ਅੱਜ ਕੱਲ੍ਹ ਦੀ ਗੰਧਲੀ ਵੋਟ ਰਾਜਨੀਤੀ ਨੇ ਤਾਂ ਸਾਰੇ ਰਾਜਨੀਤਕ ਬਾਦਸ਼ਾਹਾਂ ਨੂੰ ਡੇਰੇਦਾਰਾਂ ਦੀਆਂ ਚੌਂਕੀਆਂ ਭਰਨ 'ਤੇ ਲਾਇਆ ਹੋਇਆ ਹੈ। ਡੇਰੇਦਾਰ ਦੀ ਹੈਸੀਅਤ ਉਸ ਦੇ ਡੇਰੇ ਦੀ ਮਨੌਤ 'ਤੇ ਨਿਰਭਰ ਕਰਦੀ ਹੈ। ਮਤਲਬ ਕਿ ਉਸ ਦੀ ਪਰਜਾ ਜਾਂ ਧਾਰਮਿਕ ਲਹਿਜੇ 'ਚ ਕਹਿ ਲਈਏ, ਪੈਰੋਕਾਰਾਂ ਦਾ ਦਾਇਰਾ ਕਿੰਨਾ ਕੁ ਵੱਡਾ ਹੈ। ਜਿੰਨਾ ਵੱਡਾ ਦਾਇਰਾ, ਓਨਾ ਹੀ ਵੱਡਾ ਡੇਰੇਦਾਰ, ਓਨੀ ਹੀ ਵੱਡੀ ਉਹਦੀ ਸਰਕਾਰੇ-ਦਰਬਾਰੇ ਪਹੁੰਚ। ਅਸਲ ਵਿਚ ਹੁਣ ਸਮਾਂ ਇਸ ਤਰ੍ਹਾਂ ਦਾ ਹੈ ਕਿ ਸਰਕਾਰ ਚਲਾਉਂਦੀ ਪਾਰਟੀ ਅਤੇ ਡੇਰੇਦਾਰ ਰਲ ਗਏ ਹਨ, ਜਿਹੜੇ ਪਰਜਾ ਨੂੰ ਦੋਹੀਂ ਹੱਥੀਂ ਲੁੱਟ ਰਹੇ ਹਨ। ਸਾਰੇ ਲੋਕਾਂ ਨੂੰ ਇਹ ਖੇਡ ਸਮਝ ਨਹੀਂ ਆਉਂਦੀ।
ਬਾਬੇ ਨਾਨਕ ਦੇ ਫੁਰਮਾਨ ਮੁਤਾਬਕ 'ਰਾਜੇ ਸ਼ੀਂਹ ਮੁਕੱਦਮ ਕੁੱਤੇ' ਵਾਲੀ ਗੱਲ ਅੱਜ ਕੋਈ ਘੱਟ ਨਹੀਂ ਢੁੱਕਦੀ। ਲੋਕਾਂ 'ਚ ਡੇਰੇਦਾਰ ਦੀ ਅੰਨੀ ਸ਼ਰਧਾ ਇਥੋਂ ਤੱਕ ਜਾ ਪਹੁੰਚੀ ਹੈ ਕਿ ਜਿਸ ਡੇਰੇਦਾਰ 'ਤੇ ਕਤਲ ਅਤੇ ਬਲਾਤਕਾਰ ਦੇ ਮੁਕੱਦਮੇ ਚਲਦੇ ਹੋਣ, ਉਸ ਵਲੋਂ ਪੈਦਾ ਕੀਤੇ ਅੰਗੂਰਾਂ ਦੀ ਟੋਕਰੀ ਸ਼ਰਧਾਲੂ 52 ਲੱਖ ਰੁਪਏ ਵਿਚ ਪ੍ਰਸ਼ਾਦ ਸਮਝ ਕੇ ਖਰੀਦ ਲੈਣ। ਹੱਦ ਹੋ ਗਈ ਯਾਰੋ!! ਹਰ ਦੂ ਲਾਹਣਤ ਆ ਐਦਾਂ ਦੀ ਸਾਧਗਿਰੀ ਦੇ। ਥੇ ਪ੍ਰਸ਼ਾਦ ਨੂੰ ਬੋਲੀ ਲਾ ਕੇ ਵੇਚਿਆ ਜਾਂਦਾ ਹੋਵੇ। ਉਦਾਂ ਪ੍ਰਚਾਰ ਕਰਨਗੇ, "ਸੰਗਤੇ ਮਾਇਆ ਨਾਗਣੀ ਤੋਂ ਪਰ੍ਹੇ ਰਹਿਓ।" ਐਹੋ ਜਿਹੇ ਸਾਧ ਦੇ ਸ਼ਰਧਾਲੂਆਂ ਨੂੰ ਕਿਸ ਵਰਗ ਵਿਚ ਰੱਖੀਏ ਜਿਹੜੇ ਪ੍ਰਸ਼ਾਦ ਨੂੰ ਮੰਡੀ ਦਾ ਮਾਲ ਬਣਾ ਦਿੰਦੇ ਹਨ।
ਕਈ ਵੱਡੇ ਡੇਰਿਆਂ ਵਿਚ ਵੀ ਨੰਬਰਾਂ ਦੀ ਸਿਆਸਤ ਚੱਲਦੀ ਲੱਗਦੀ ਹੈ। ਨੰਬਰ ਤੋਂ ਭਾਵ ਕਿ ਡੇਰੇ ਵਿਚ ਮੁੱਖੀ ਸੰਤ ਤੋਂ ਇਲਾਵਾ ਦੂਜੇ, ਤੀਜੇ ਨੰਬਰ ਵਾਲੇ ਸੰਤ ਵੀ ਹੁੰਦੇ ਹਨ। ਉਨ੍ਹਾਂ ਦੀ ਮਾਨਤਾ ਵੀ ਡੇਰੇ ਵਿਚ ਪੂਰੀ ਹੁੰਦੀ ਹੈ, ਪਰ ਰਾਜ ਨੰਬਰ ਇਕ ਵਾਲੇ ਡੇਰੇ ਮੁੱਖੀ ਦਾ ਹੀ ਚੱਲਦਾ ਹੈ। ਇਹ ਮਾਨਸਿਕ ਚਾਹਤ ਹਰੇਕ ਵਿਚ ਲੁਕੀ ਬੈਠੀ ਹੈ ਕਿ ਪਹਿਲੇ ਨੰਬਰ ਵਾਲੀ ਗੱਦੀ (ਕੁਰਸੀ) 'ਤੇ ਛੇਤੀ ਤੋਂ ਛੇਤੀ ਬੈਠਿਆ ਜਾਵੇ। ਇਸ ਲਈ ਹਰ ਬਣਦਾ ਤਰੱਦਦ ਵੀ ਕੀਤਾ ਜਾਂਦਾ ਹੈ। ਚਾਹਤ ਦੂਜੇਤੀਜੇ ਨੰਬਰ ਵਾਲੇ ਸੰਤਾਂ ਵਿਚ ਵੀ ਹੋਣੀ ਸੁਭਾਵਿਕ ਹੀ ਹੈ ਕਿ ਕਦੋਂ ਡੇਰੇ ਦੇ ਮੁਖੀ ਬਣਨ। ਪਰ ਇਸ ਵਿਚ ਰੁਕਾਵਟ ਹੁੰਦੀ ਹੈ, ਗੱਦੀ 'ਤੇ ਪਹਿਲਾਂ ਬੈਠਾ ਡੇਰੇਦਾਰ। ਜਿੰਨਾ ਚਿਰ ਉਹ ਹੈਗਾ, ਪਿਛਲਿਆਂ ਦਾ ਚਾਂਸ ਬੜਾ ਘੱਟ ਹੁੰਦਾ ਹੈ। ਫਿਰ ਜਾਂ ਤਾਂ ਉਹ ਲੰਮੀ ਉਡੀਕ ਕਰਨ ਜਾਂ ਕੋਈ ਹੋਰ ਢੰਗ ਤਰੀਕਾ ਲੱਭਣ। ਇਸ ਤਰ੍ਹਾਂ ਦੀ ਉਧੇੜ-ਬੁਣ ਵਿਚ ਕਿਸੇ ਘਟਨਾ ਨੂੰ ਵੀ ਅੰਜ਼ਾਮ ਦਿਵਾਇਆ ਜਾ ਸਕਦਾ ਹੈ, ਭਾਵੇਂ ਕਿੱਡੀ ਵੀ ਮਾਰੂ ਕਿਉਂ ਨਾ ਹੋਵੇ।
ਵਿਆਨਾ ਵਿਚ ਚਲੀ ਗੋਲੀ ਅਤੇ ਪੰਜਾਬ ਵਿਚ ਵਾਪਰੀਆਂ ਘਟਨਾਵਾਂ ਦੀ ਕੜੀ ਨੂੰ ਜੋੜਿਆਂ ਇਸ ਤਰ੍ਹਾਂ ਜਾਪਦਾ ਹੈ ਕਿ ਇਸ ਦੀ ਤਿਆਰੀ ਜਿੱਦਾਂ ਪਹਿਲਾਂ ਹੀ ਹੋਈ ਹੁੰਦੀ ਹੈ। ਵਿਆਨਾ ਵਿਚ ਗੋਲੀ ਦੱਸਦੇ ਨੇ ਕਿ ਐਤਵਾਰ ਵਾਲੇ ਦਿਨ 11 ਕੁ ਵਜੇ ਚੱਲੀ ਤੇ ਜਲੰਧਰ ਦੇ ਨਕੋਦਰ ਚੌਂਕ ਵਿਚ ਉਸੇ ਦਿਨ ਸ਼ਾਮ ਨੂੰ 5-6 ਵਜੇ ਸਾੜ-ਫੂਕ ਸ਼ੁਰੂ ਹੋ ਗਈ। ਪੰਜਾਬ ਦਾ ਟਾਈਮ ਆਸਟਰੀਆ ਨਾਲੋਂ 4 ਕੁ ਘੰਟੇ ਅੱਗੇ ਵੀ ਹੈ। ਭਾਵ ਕਿ ਵਿਆਨਾ ਵਾਰਦਾਤ ਤੋਂ ਤਕਰੀਬਨ ਦੋ ਘੰਟਿਆਂ ਬਾਅਦ ਹੀ ਵੱਡੇ ਪੱਧਰ 'ਤੇ ਇਕ ਵੱਡਾ ਹਜ਼ੂਮ ਰਾਡਾਂ, ਕਿਰਪਾਨਾਂ, ਬੈਟ ਤੇ ਤੇਲ ਲੈ ਕੇ ਕਾਰਵਾਈ 'ਤੇ ਉਤਰ ਆਇਆ। ਇਸ ਗੋਲੀ ਦੀ ਪਹਿਲੀ ਖ਼ਬਰ ਸਭ ਤੋਂ ਪਹਿਲਾਂ ਉਮੀਦ ਹੈ ਕਿ ਡੇਰਾ ਬੱਲਾਂ ਵਿਚ ਹੀ ਟੈਲੀਫੋਨ 'ਤੇ ਆਈ ਹੋਊ। ਇੰਨੇ ਥੋੜ੍ਹੇ ਸਮੇਂ ਵਿਚ ਤਾਂ ਅੱਖੀਂ ਦੇਖਣ ਵਾਲੇ ਵੀ ਕੋਈ ਅੰਦਾਜ਼ਾ ਨਹੀਂ ਲਾ ਸਕਦੇ ਕਿ ਘਟਨਾ ਦਾ ਕੀ ਕਾਰਨ ਹੈ ਅਤੇ ਜ਼ਖ਼ਮੀਆਂ ਦੀ ਹਾਲਤ ਕਿਹੋ ਜਿਹੀ ਹੈ। ਫਿਰ ਸੱਤ ਸਮੁੰਦਰੋਂ ਪਾਰ ਬਿਨਾ ਕਿਸੇ ਦੇਰੀ ਦੇ ਇਹ ਕਹਿ ਕੇ ਵੱਡਾ ਐਕਸ਼ਨ ਸ਼ੁਰੂ ਕਰ ਦਿੱਤਾ ਗਿਆ ਕਿ ਸੰਤ ਮਾਰੇ ਗਏ। ਕਿਤਿਉਂ ਤਾਂ ਇਸ ਦੀ ਹਰੀ ਝੰਡੀ ਮਿਲੀ ਹੋਊ? ਹੋਰ ਤਾਂ ਹੋਰ ਹੰਗਾਮਾਕਾਰੀ ਵੀ ਪਹਿਲਾਂ ਹੀ ਤਿਆਰ ਹੋਣਗੇ। ਅਗਲੇ ਦਿਨ ਸੋਮਵਾਰ ਤਾਂ ਫਿਰ ਸਾਰਾ ਪੰਜਾਬ ਹੀ ਇਸ ਲਪੇਟ ਵਿਚ ਸੀ। ਜੋ ਆਪਾਂ ਸਾਰਿਆਂ ਨੇ ਟੀ.ਵੀ. ਚੈਨਲਾਂ 'ਤੇ ਵੇਖ ਹੀ ਲਿਆ।
ਸਭ ਪਾਸਿਉਂ ਇਕੋ ਆਵਾਜ਼ ਸੀ ਕਿ ਵਿਆਨਾ ਗੋਲੀ ਚਲਾਉਣ ਵਾਲਿਆਂ ਨੂੰ ਸਖ਼ਤ ਸਜ਼ਾ ਦਿੱਤਾ ਜਾਵੇ। ਜਦੋਂ ਕਿ ਇਹ ਪਤਾ ਹੈ ਕਿ ਇੰਟਰਨੈਸ਼ਨਲ ਲਾਅ ਮੁਤਾਬਕ ਜਿਸ ਮੁਲਕ ਵਿਚ ਜ਼ੁਰਮ ਹੁੰਦਾ ਹੈ, ਉਸੇ ਹੀ ਮੁਲਕ ਦੇ ਕਾਨੂੰਨਾਂ ਅਨੁਸਾਰ ਕਾਰਵਾਈ ਕਰਨੀ ਹੁੰਦੀ ਹੈ। ਇਹ ਸਜ਼ਾ ਨਾ ਤਾਂ ਪੰਜਾਬ ਸਰਕਾਰ ਨੇ ਦੇਣੀ ਸੀ ਤੇ ਨਾ ਹੀ ਹਿੰਦੋਸਤਾਨ ਦੀ ਸਰਕਾਰ ਨੇ। ਨਾਲੇ ਇਹ ਵੀ ਪਤਾ ਲੱਗ ਗਿਆ ਸੀ ਕਿ ਗੋਲੀ ਚਲਾਉਣ ਵਾਲੇ ਫੜੇ ਗਏ ਹਨ ਤੇ ਆਸਟਰੀਆ ਦੀ ਪੁਲਿਸ ਇਸ ਨੂੰ ਬੜੀ ਗੰਭੀਰਤਾ ਨਾਲ ਲੈ ਰਹੀ ਹੈ। ਇਥੇ ਇਹ ਤਾਂ ਹੈ ਨਹੀਂ ਪਈ ਪੰਜਾਬ ਪੁਲਿਸ ਨੇ ਕਿਸੇ ਨੂੰ ਪੈਸੇ ਲੈ ਕੇ ਛੱਡ ਦੇਣਾ ਤੇ ਕੋਈ ਨਿਹੱਥਾ ਹੀ ਰਗੜ ਦੇਣਾ। ਇਸ ਦੇ ਬਾਵਜੂਦ ਐਡਾ ਵੱਡਾ ਉਪੱਦਰ ਤੇ ਇੰਨੇ ਵੱਡੇ ਸਰਕਾਰੀ ਤੇ ਲੋਕਾਂ ਦੇ ਮਾਲ ਦਾ ਨੁਕਸਾਨ, ਸਮਝੋਂ ਬਾਹਰ ਦੀ ਗੱਲ ਹੈ। ਕਿਸੇ ਨੇ ਅੱਜ ਤਾਈਂ ਇਹ ਗੱਲ ਪੁੱਛਣ ਦੀ ਜਹਿਮਤ ਨਹੀਂ ਕੀਤੀ ਕਿ ਪੰਜਾਬ 'ਚ ਮਚਾਇਆ ਹੁੜਦੰਗ ਕਿਸ ਨੇ ਸ਼ੁਰੂ ਕੀਤਾ। ਇਸ ਦੌਰਾਨ ਚਾਰ ਪੰਜ ਬੰਦੇ ਸਾੜ ਫੂਕ ਤੇ ਭੰਨ-ਤੋੜ ਕਰਦੇ ਹੋਏ ਮਾਰੇ ਵੀ ਗਏ ਤੇ ਪਿੱਛੇ ਪਰਿਵਾਰਾਂ 'ਚ ਛੱਡ ਗਏ ਨਿੱਕੇ ਨਿੱਕੇ ਨਿਆਣਿਆਂ ਤੇ ਬਜ਼ੁਰਗ ਮਾਪਿਆਂ ਨੂੰ ਲੋਕਾਂ ਦੇ ਰਹਿਮੋ-ਕਰਮ 'ਤੇ ਜੀਣ ਲਈ। ਜਿਨ੍ਹਾਂ ਦੇ ਨਾਵਾਂ 'ਤੇ ਬਾਹਰਲੇ ਮੁਲਕਾਂ ਵਿਚ ਬੈਠੇ ਕਈ ਸ਼ਾਤਰਦਿਮਾਗਾਂ ਨੇ ਲੋਕਾਂ ਦੀਆਂ ਭਾਵਨਾਵਾਂ ਉਕਸਾ ਕੇ ਪੌਂਡਾਂ-ਡਾਲਰਾਂ ਦੀਆਂ ਪੰਡਾਂ ਡਕਾਰ ਜਾਣੀਆਂ।
ਇਸ ਸਾਰੇ ਘਟਨਾਕ੍ਰਮ ਵਿਚ ਪੰਜਾਬ ਸਰਕਾਰ ਦਾ ਰਵੱਈਆ ਫਸਾਦੀਆਂ ਨੂੰ ਹੱਲਾਸ਼ੇਰੀ ਦੇਣ ਵਾਲਾ ਰਿਹਾ। ਹੈਰਾਨੀ ਦੀ ਗੱਲ ਕਿ ਦੋ ਦਿਨਾਂ ਵਿਚ ਸਾਰੇ ਪੰਜਾਬ ਵਿਚ ਇਕ ਅੰਦਾਜ਼ੇ ਮੁਤਾਬਕ 1500 ਕਰੋੜ ਰੁਪਏ ਦੀ ਜਾਇਦਾਦ ਤਬਾਹ ਹੋ ਗਈ। ਜਦੋਂ ਫਸਾਦੀ ਬੱਸਾਂ, ਟਰੇਨਾਂ, ਟਰੱਕਾਂ, ਕਾਰਾਂ, ਸਟੋਰਾਂ ਅਤੇ ਇਥੋਂ ਤੱਕ ਕਿ ਪ੍ਰਾਈਵੇਟ ਹਸਪਤਾਲਾਂ ਨੂੰ ਅੱਗਾਂ ਲਾ ਰਹੇ ਸਨ ਜਾਂ ਭੰਨਤੋੜ ਕਰ ਰਹੇ ਸਨ ਤਾਂ ਪੰਜਾਬ ਪੁਲਿਸ ਖੜ੍ਹੀ ਦੇਖਦੀ ਸੀ ਤੇ ਪੰਜਾਬ ਦਾ ਸ਼ਹਿਜ਼ਾਦਾ ਉਪ-ਮੁੱਖ ਮੰਤਰੀ ਬਿਆਨ ਦਿੰਦਾ ਸੀ, "ਪਈ ਸਭ ਕੁਝ ਕੰਟਰੋਲ ਅਧੀਨ ਹੈ।" ਦੁੱਖ ਇਸ ਗੱਲ ਦਾ ਵੀ ਹੈ ਕਿ ਉਸ ਵੇਲੇ ਬੱਲਾਂ ਡੇਰੇ ਦੇ ਛੋਟੇ ਸੰਤਾਂ ਵਲੋਂ ਆਪਣੇ ਪੈਰੋਕਾਰਾਂ ਨੂੰ ਹਿੰਸਕ ਕਾਰਵਾਈਆਂ ਤੋਂ ਵਰਜਿਆ ਨਹੀਂ ਗਿਆ। ਸਿਰਫ ਤੀਜੇ ਦਿਨ ਆਪਸੀ ਭਾਈਚਾਰਾ ਕਾਇਮ ਰੱਖਣ ਦੀ ਹੀ ਗੱਲ ਕਹੀ ਗਈ।
ਇਕ ਪੱਖ ਵਿਆਨਾ ਗੋਲੀਕਾਂਡ ਦਾ ਜੋ ਹੋਰ ਸਾਹਮਣੇ ਆਇਆ ਉਹ ਇਹ ਹੈ ਕਿ ਪੰਜਾਬ ਦੀ ਹਰ ਸਿਆਸੀ ਪਾਰਟੀ ਨੇ ਸੰਤ ਰਾਮਾਨੰਦ ਜੀ ਦੀ ਮੌਤ ਨੂੰ ਵੋਟਾਂ ਦੀ ਤੱਕੜੀ 'ਚ ਰੱਖ ਕੇ ਹੀ ਅਗਾਂਹ ਪੈਰ ਪਾਇਆ, ਨਾ ਕਿ ਸੋਗ ਮਨਾਉਣ ਦੀ ਪੁਜ਼ੀਸ਼ਨ ਵਿਚ। ਸਭ ਤੋਂ ਪਹਿਲਾਂ ਬਾਦਲ ਅਕਾਲੀ ਦਲ ਦੀ ਜੇ ਗੱਲ ਕਰੀਏ ਇਹ ਤਾਂ ਸਿਆਸਤ ਹੀ ਡੇਰਿਆਂ ਦੇ ਸਿਰ 'ਤੇ ਕਰਦਾ ਹੈ ਜਾਂ ਵੱਡੇ ਮੰਨੂਵਾਦੀ ਅਡਵਾਨੀ ਦੀ ਸੋਚ 'ਤੇ ਪਹਿਰਾ ਦੇ ਕੇ, ਤਾਂ ਕਿ ਉਹ ਤੇ ਉਹਦਾ ਪਰਿਵਾਰ ਪੰਜਾਬ 'ਤੇ ਇੱਛਿਆਧਾਰੀ ਨਾਗ ਬਣ ਕੇ ਬੈਠਾ ਰਹੇ। ਇਹ ਗੱਲ ਡੇਰੇਦਾਰਾਂ ਨੂੰ ਵੀ ਪਤਾ ਹੈ ਕਿ ਭਾਵੇਂ ਉਹਦੇ ਪੈਰੋਕਾਰ ਸਾਰਾ ਪੰਜਾਬ ਫੂਕ ਦੇਣ, ਪਰ ਵੱਡੇ ਬਾਦਲ ਨੇ ਆ ਕੇ ਬਹਿਣਾ ਫਿਰ ਵੀ ਉਹਦੇ ਪੈਰਾਂ ਵਿਚ ਹੀ ਹੈ। ਪੰਜਾਬ ਕਾਂਗਰਸ ਦਾ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ ਆਪ ਭੀੜ ਦੀ ਅਗਵਾਈ ਕਰਕੇ ਸੜਕਾਂ ਰੋਕਦਾ ਫਿਰਦਾ ਸੀ ਤੇ ਭੜਕਾਊ ਨਾਅਰੇ ਲਾਉਣ ਵਾਲਿਆਂ ਦੀ ਭੀੜ ਦਾ ਮੋਹਰੀ ਸੀ। ਇਹ ਤਾਂ ਪਤਾ ਨਹੀਂ ਕਿ ਡੇਰਾ ਬੱਲਾਂ ਦਾ ਉਹ ਕਿੰਨਾ ਕੁ ਸ਼ਰਧਾਲੂ ਰਿਹਾ ਹੋਊ। ਤੀਜੀ ਪਾਰਟੀ ਉਥੇ ਹੈ ਬਹੁਜਨ ਸਮਾਜ ਪਾਰਟੀ ਜਿਹੜੀ ਆਪਣੇ ਆਪ ਨੂੰ ਦਲਿਤਾਂ ਦੀ ਇਕੋ ਇਕ ਭਲਾਈ ਵਾਲੀ ਪਾਰਟੀ ਸਮਝੀ ਬੈਠੀ ਹੈ ਤੇ ਜਿਹੜੀ ਸਭ ਤੋਂ ਵਧ ਮੰਨੂਵਾਦ ਦਾ ਰਾਗ ਅਲਾਪ ਕੇ ਵੋਟਾਂ ਲੈਣ ਦੀ ਕੋਸ਼ਿਸ਼ ਕਰਦੀ ਹੈ।
ਅੱਜ ਕੱਲ੍ਹ ਸਭ ਤੋਂ ਵਧ ਮੰਨੂਵਾਦ ਦਾ ਪਹਿਰਾ ਇਸ ਪਾਰਟੀ ਦੀ ਮੁਖੀ ਬੀਬੀ ਮਾਇਆਵਤੀ 'ਤੇ ਰਹਿੰਦਾ ਹੈ। ਜਿਸ ਮਨੂੰਵਾਦ ਨੂੰ ਇਹ ਬੁੱਤ ਪੂਜਕ ਤੇ ਲੱਛਮੀ (ਮਾਇਆ) ਦਾ ਪੁਜਾਰੀ ਕਹਿ ਕੇ ਨਿੰਦਦੀ ਰਹੀ, ਅੱਜ ਉਹ ਆਪਣੇ ਹੀ ਬੁੱਤ ਬਣਾ ਕੇ ਅਤੇ ਜਨਮ ਦਿਨ 'ਤੇ ਅਰਬਾਂ ਰੁਪਏ ਦੇ ਤੋਹਫੇ ਲੈਂਦੀ ਫਿਰਦੀ ਹੈ। ਫਿਰ ਵੀ ਦਲਿਤਾਂ ਦੀ ਮਸੀਹਾ ਕਹਾਉਂਦੀ ਥੱਕਦੀ ਨਹੀਂ ਜਦੋਂ ਕਿ ਸਭ ਤੋਂ ਵਧ ਜ਼ੁਲਮ ਉਸ ਦੀ ਆਪਣੀ ਸਰਕਾਰ ਵਾਲੇ ਸੂਬੇ ਯੂ.ਪੀ. 'ਚ ਦਲਿਤਾਂ 'ਤੇ ਹੋ ਰਹੇ ਹਨ। ਉਹਦੀ ਪਾਰਟੀ ਦਾ ਪੰਜਾਬ ਦਾ ਮੁਖੀ ਅਵਤਾਰ ਸਿੰਘ ਕਰੀਮਪੁਰੀ ਹੈ ਤੇ ਦਲਿਤਾਂ ਨਾਲ ਸਬੰਧਤ ਹੋਣ ਕਰਕੇ ਡੇਰਾ ਬੱਲਾਂ 'ਤੇ ਉਹ ਆਪਣਾ ਖਾਸ ਰਾਜਨੀਤਕ ਹੱਕ ਸਮਝਦਾ ਹੈ। ਉਸ ਨੇ ਸੰਤ ਰਾਮਾਨੰਦ ਦੀ ਮੌਤ ਉਪਰੰਤ ਪੰਜਾਬ 'ਚ ਕੀਤੀ ਹਿੰਸਾ 'ਤੇ ਸੋਗ ਵਿਚ ਬਿਆਨ ਦਿੱਤਾ, "ਡਾਂਗ ਸਿਰ 'ਚ ਮਾਰਨ ਦੀ ਲੋੜ ਨਹੀਂ ਹੁੰਦੀ, ਡਾਂਗ ਨੂੰ ਸੰਮ ਰਾਜਨੀਤਕ ਤਾਕਤ ਦੇ ਲਾਉਣੇ ਚਾਹੀਦੇ ਹਨ।" ਇਥੋਂ ਹੀ ਜ਼ਾਹਿਰ ਹੁੰਦਾ ਹੈ ਕਿ ਸੰਤ ਦੀ ਮੌਤ ਦਾ ਉਸ ਨੂੰ ਕਿੰਨਾ ਕੁ ਸੋਗ ਸੀ। ਚੌਥੀ ਪਾਰਟੀ ਹੈ, ਸਵਰਨ ਜਾਤਾਂ ਦੀ ਮਤਲਬ ਬੀ.ਜੇ.ਪੀ., ਜਿਸ ਨੂੰ ਜਮਾਂਦਰੂ ਹੀ ਨਫ਼ਰਤ ਹੈ ਘੱਟ ਗਿਣਤੀ ਵਾਲਿਆਂ ਤੋਂ ਅਤੇ ਅਛੂਤਾਂ ਤੋਂ। ਇਹ ਸਿੱਧਾ ਤਾਂ ਡੇਰਾ ਬੱਲਾਂ 'ਚ ਜਾ ਕੇ ਕੁਝ ਕਰ ਨਹੀਂ ਸਕਦੇ ਸਨ, ਪਰ ਇਨ੍ਹਾਂ ਦੀ ਅਸਰ ਵਾਲੀ ਜਲੰਧਰ ਪ੍ਰੈੱਸ ਨੇ ਵਿਆਨਾ ਕਾਂਡ ਨੂੰ ਬੜੇ ਫਿਰਕੂ ਤਰੀਕੇ ਨਾਲ ਪੇਸ਼ ਕੀਤਾ। ਇਸ ਵਿਚ ਲਿਖਿਆ ਗਿਆ ਕਿ ਸੰਤਾਂ ਨੂੰ ਮਾਰਨ ਵਾਲੇ ਇਕ ਖਾਸ ਵਰਗ ਨਾਲ ਸਬੰਧਤ ਹਨ ਤੇ ਡੇਰਾ ਬੱਲਾਂ ਦੇ ਕੱਟੜ ਦੁਸ਼ਮਣ ਵੀ ਹਨ। ਕਹਿਣ ਦਾ ਭਾਵ ਕਿ ਬਲਦੀ 'ਤੇ ਤੇਲ ਪਾਉਣ ਦਾ ਕੰਮ ਕੀਤਾ। ਇਸ ਘਟਨਾ ਨੂੰ ਫਿਰਕਾਪ੍ਰਸਤੀ ਦਾ ਰੰਗ ਚਾੜ੍ਹ ਕੇ ਦੋ ਵਰਗਾਂ ਵਿਚ ਨਫ਼ਰਤ ਪੈਦਾ ਕਰਨ ਦੀ ਕੁਚਾਲ ਚੱਲੀ ਤੇ ਕਾਫੀ ਹੱਦ ਤੱਕ ਕਾਮਯਾਬ ਵੀ ਰਹੀ। ਇਹਦਾ ਐਨਾ ਅਸਰ ਕਬੂਲਿਆ ਗਿਆ ਕਿ ਡੇਰਾ ਬੱਲਾਂ ਦੇ ਪੈਰੋਕਾਰਾਂ ਵਲੋਂ ਉਸੇ ਤਰ੍ਹਾਂ ਦੇ ਨਾਅਰੇ ਲਾਏ ਗਏ, ਜਿੱਦਾਂ ਦੇ 80ਵਿਆਂ ਵਿਚ ਜਨੂੰਨੀ ਭੜਕਾਹਟ ਵੇਲੇ ("ਕੱਛ, ਕੜਾ, ਕ੍ਰਿਪਾਨ, ਇਨ੍ਹਾਂ ਨੂੰ ਧੱਕੋ ਪਾਕਿਸਤਾਨ") ਇਸ ਪਾਰਟੀ ਵਾਲਿਆਂ ਨੇ ਅੰਮ੍ਰਿਤਸਰ ਵਿਚ ਲਾਏ ਸਨ। ਹੁਣ ਵਾਲੇ ਨਾਅਰੇ ਕੁਝ ਇਦਾਂ ਦੇ ਸਨ, "ਇਕੀ ਦੁੱਕੀ ਰਹਿਣ ਨ੍ਹੀਂ ਦੇਣਾ, ਜੱਟ ਬੰਨੇ 'ਤੇ ਬਹਿਣ ਨ੍ਹੀਂ ਦੇਣਾ।" ਹੁਣ ਸੋਚੋ ਪਈ ਗੋਲੀ ਤਾਂ ਚੱਲੀ ਵਿਆਨਾ 'ਚ ਤੇ ਪਿੰਡ ਬੈਠਾ ਜੱਟ ਕਿੱਦਾਂ ਕਸੂਰਵਾਰ ਹੋਇਆ। ਜਿੱਦਾਂ ਦੇ ਇਹ ਭੜਕਾਊ ਨਾਅਰੇ ਸਨ, ਜੇ ਕਿਤੇ ਮਾੜੀ ਕਿਸਮਤ ਨੂੰ ਦੂਜਾ ਪਾਸਾ ਵੀ ਜੁਆਬ ਦੇਣ ਲਈ ਉਠ ਖੜ੍ਹਦਾ ਤਾਂ 1947 ਦੇ ਰੌਲ਼ਿਆਂ ਤੋਂ ਵੀ ਨਤੀਜੇ ਭਿਆਨਕ ਹੋਣੇ ਸਨ।
ਡੇਰਾ ਬੱਲਾਂ ਅਤੇ ਉਥੋਂ ਦੇ ਸੰਤਾਂ ਦੇ ਧਾਰਮਿਕ ਪ੍ਰਚਾਰ ਦੀ ਜਿਥੋਂ ਤੱਕ ਗੱਲ ਹੈ, ਉਸ ਨੇ ਮੁੱਖ ਤੌਰ 'ਤੇ ਭਗਤ ਰਵਿਦਾਸ ਮਹਾਰਾਜ ਜੀ ਦੀ ਬਾਣੀ, ਜੋ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ, ਪ੍ਰਚਾਰ ਤੱਕ ਹੀ ਜ਼ਿਆਦਾ ਸੀਮਿਤ ਰੱਖਿਆ ਹੋਇਆ ਤੇ ਸ਼ਬਦ ਗੁਰੂ ਦੀ ਬਜਾਏ ਦੇਹਧਾਰੀ ਸੰਤਾਂ ਦੀ ਮਨੌਤ 'ਤੇ ਜ਼ੋਰ ਦਿੱਤਾ ਹੋਇਆ ਹੈ। ਪਹਿਲਾਂ ਤਾਂ ਸ਼ਾਇਦ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਹੀ ਲੈਂਦੇ ਹੋਣਗੇ, ਪਰ ਹੁਣ ਤਾਂ ਨਾ ਹੀ ਸੰਤ ਰਾਮਾਨੰਦ ਦੀ ਅੰਤਿਮ ਅਰਦਾਸ ਸਮੇਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕੀਤਾ ਅਤੇ ਨਾ ਹੀ ਪ੍ਰਕਾਸ਼। ਕਾਰਨ ਸਾਫ ਹੈ ਕਿ ਗੁਰਬਾਣੀ ਨਾਲੋਂ ਵਧ (ਸਮੇਤ ਭਗਤ ਰਵਿਦਾਸ ਜੀ ਦੇ) ਇਨ੍ਹਾਂ ਸੰਤਾਂ ਨੇ ਆਪਣੀ ਪੂਜਾ ਕਰਾਉਣੀ ਸੀ। ਸਾਰੇ ਸਾਧੂਸੰਤ ਜੇਕਰ ਭਗਤ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਬਾਣੀ 'ਤੇ ਚੱਲਣ ਤਾਂ ਸਰਬ ਸਾਂਝੀਵਾਲਤਾ ਦਾ ਸੁਨੇਹਾ ਪ੍ਰਮੁੱਖ ਹੋਵੇਗਾ। ਫਿਰ ਕੀ ਬੱਲਾਂ ਵਾਲੇ ਸੰਤਾਂ ਵਲੋਂ ਜੋ ਵੱਖਰੇ ਰਵਿਦਾਸੀਏ ਸੰਪਰਦਾ ਵਾਲੇ ਗੁਰਦੁਆਰੇ ਬਣਾਉਣੇ ਸ਼ੁਰੂ ਕੀਤੇ ਗਏ ਹਨ, ਉਹ ਠੀਕ ਹਨ? ਇਤਿਹਾਸ ਦੇ ਖੋਜਕਾਰਾਂ ਅਨੁਸਾਰ ਗੁਰੂ ਨਾਨਕ ਜੀ ਭਗਤ ਰਵਿਦਾਸ ਜੀ ਨੂੰ ਮਿਲੇ ਤੇ ਕਈ ਦਿਨ ਪ੍ਰਮਾਰਥ ਦੀਆਂ ਗੱਲਾਂ ਹੁੰਦੀਆਂ ਰਹੀਆਂ।
ਜਿਥੇ ਦਲਿਤਾਂ ਤੇ ਹੋਰ ਬਰਾਦਰੀਆਂ ਖਾਸ ਕਰਕੇ ਜੱਟਾਂ ਵਿਚ ਪਾੜਾ ਵਧਿਆ, ਉਥੇ ਕਥਿਤ ਦਲਿਤ ਵੀ ਤਿੰਨ ਹਿਸਿਆਂ ਵਿਚ ਵੰਡੇ ਗਏ। ਇਕ ਹਿੱਸਾ ਤਾਂ ਪਹਿਲਾਂ ਹੀ ਬਿਪਰ ਨੂੰ ਤਿਆਗ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਖਾਲਸੇ ਸਜੇ ਹੋਏ ਹਨ। ਜਿਨ੍ਹਾਂ ਦਾ ਪ੍ਰੇਰਨਾ ਸ੍ਰੋਤ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਹੈ। ਉਹ ਕਿਸੇ ਡੇਰੇ ਵਲ ਮੂੰਹ ਵੀ ਨਹੀਂ ਕਰਦੇ। ਜਿਨ੍ਹਾਂ ਨੇ ਆਪਣਾ ਸਿਰ ਸੱਚਖੰਡ ਦਰਬਾਰ ਸਾਹਿਬ ਝੁਕਾਇਆ ਹੋਇਆ ਹੈ, ਉਹ ਸਿਵਾਏ ਗੁਰੂ ਅਤੇ ਅਕਾਲ ਪੁਰਖ ਤੋਂ ਕਿਸੇ ਦੇਹਧਾਰੀ ਨੂੰ ਆਪਣਾ ਮਸੀਹਾ ਨਹੀਂ ਸਮਝਦੇ। ਇਕ ਹਿੱਸਾ ਭਗਤ ਰਵਿਦਾਸ ਜੀ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਵੱਖ ਨਹੀਂ ਦੇਖਣਾ ਚਾਹੁੰਦਾ ਤੇ ਹੋਰ ਕੱਚੀ-ਪਿੱਲੀ ਮਿਲਾਵਟ ਨੂੰ ਭਗਤ ਜੀ ਦੀ ਬਾਣੀ ਨਹੀਂ ਮੰਨਦਾ। ਤੀਜਾ ਜੋ ਡੇਰਾ ਬੱਲਾਂ ਵਾਲਿਆਂ ਦੇ ਅਸਰ ਵਿਚ ਆ ਗਿਆ, ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਸਮੇਤ ਭਗਤ ਰਵਿਦਾਸ ਜੀ ਦੀ ਬਾਣੀ ਤੋਂ ਹੀ ਮੂੰਹ ਫੇਰ ਲਿਆ। ਇਹੋ ਕੁਝ ਮੰਨੂਵਾਦ ਚਾਹੁੰਦਾ ਸੀ।

#