ਕਸ਼ਮੀਰ ਦੀ ਤ੍ਰਾਸਦੀ ਦਾ ਕਾਰਨ....


 -ਮਝੈਲ ਸਿੰਘ ਸਰਾਂ


ਕਸ਼ਮੀਰ ਦਾ ਮਸਲਾ 1947 ਚ ਐਸਾ ਉਲਝਿਆ ਕਿ ਇਸ ਨੇ ਲੱਖਾਂ ਕਸ਼ਮੀਰੀ ਮੁਸਲਮਾਨਾਂ ਦਾ ਖੂਨ ਪੀ ਲਿਆ ਤੇ ਕਿੰਨੀਆਂ ਹੀ ਬੇਟੀਆਂ ਦੀਆਂ ਅਜ਼ਮਤਾਂ ਲੁੱਟੀਆਂ ਗਈਆਂ ਤੇ ਇਹ ਹਸ਼ਰ ਅਜੇ ਵੀ ਜਾਰੀ ਹੈ। ਕਿਓਂਕਿ ਹਿੰਦੁਸਤਾਨੀ ਹਾਕਮ ਤੇ ਇਹਦੇ ਵੋਟਰ ਭਗਤ ਇਸ ਕੰਮ ਦਾ ਜਾਰੀ ਰਹਿਣਾ ਹੀ ਦੇਸ਼ ਭਗਤੀ ਮੰਨਦੇ ਹਨ। ਅਕਸਰ ਇਹ ਕਿਹਾ ਜਾਂਦਾ ਕਿ 1947 ਵਿਚ ਜਦੋਂ ਪ੍ਰਿੰਸਲੀ ਸਟੇਟਾਂ ਨੂੰ ਇਹ ਹੱਕ ਦਿੱਤਾ ਕਿ ਉਹ ਜਿਹੜੇ ਵੀ ਮੁਲਕ ਮਤਲਬ ਭਾਰਤ ਜਾਂ ਪਾਕਿਸਤਾਨ ਵਿਚ ਜਾਣਾ ਚਾਹੁਣ ਤੇ ਸ਼ਰਤਾਂ ਪੂਰੀਆਂ ਕਰਦੇ ਹੋਏ ਜਾ ਸਕਦੇ ਹਨ। ਚਲੋ ਬਾਕੀਆਂ ਦਾ ਨਿਬੇੜਾ ਹੋ ਗਿਆ ਪਰ ਕਸ਼ਮੀਰ ਦਾ ਮਸਲਾ ਰੁਕ ਗਿਆ ਕਾਰਨ ਬਣਿਆ ਉਥੇ ਦੀ ਪਰਜਾ ਤੇ ਉਥੇ ਦਾ ਰਾਜਾ ਰਾਜਾ ਹਰੀ ਸਿੰਘ ਹਿੰਦੂ ਸੀ ਤੇ ਪਰਜਾ ਮੁਸਲਮਾਨ ਪਰਜਾ ਪਾਕਿਸਤਾਨ ਚ ਜਾਣਾ ਚਾਹੁੰਦੀ ਸੀ ਪਰ ਹਰੀ ਸਿੰਘ ਹਿੰਦੂ ਹੋਣ ਨਾਤੇ ਪਾਕਿਸਤਾਨ ਨਹੀਂ ਜਾਣਾ ਚਾਹੁੰਦਾ ਸੀ ਇਸੇ ਮਸਲੇ ਕਰਕੇ ਇਹ ਉਦੋਂ ਰੁਕ ਗਿਆ। ਇਹ ਰਾਜਾ ਹਰੀ ਸਿੰਘ ਗੁਲਾਬ ਸਿੰਘ ਡੋਗਰੇ ਦਾ ਹੀ ਪੋਤਾ ਸੀ। ਗੁਲਾਬ ਸਿੰਘ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਨੌਕਰੀ ਚ 1818 ਚ ਆਇਆ ਸੀ ਤਾਂ 36 ਰੁਪਏ ਮਹੀਨੇ ਤੇ ਲੱਗਾ ਸੀ ਇਹਨਾਂ ਤਿੰਨਾਂ ਹੀ ਡੋਗਰੇ ਭਰਾਵਾਂ ਨੇ ਮਹਾਰਾਜਾ ਰਣਜੀਤ ਦਾ ਦਿੱਲ ਜਿੱਤ ਲਿਆ ਤੇ ਇਹ ਖਾਲਸਾ ਰਾਜ ਦੇ ਉਚਿਆਂ ਔਹਦਿਆਂ ਤੇ ਤਾਇਨਾਤ ਕਰ ਦਿੱਤੇ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਕਸ਼ਮੀਰ ਖਾਲਸਾ ਰਾਜ ਵਿਚ ਸੀ 1839 ਵਿਚ ਮਹਾਰਾਜੇ ਦੀ ਮੌਤ ਉਪਰੰਤ ਇਹ ਡੋਗਰੇ ਭਰਾ ਹੀ ਲਾਹੌਰ ਦਰਬਾਰ ਦੇ ਕਰਤਾ ਧਰਤਾ ਬਣ ਗਏ ਸਨ ਤੇ ਗਦਾਰੀਆਂ ਦਾ ਦੌਰ ਸ਼ੁਰੂ ਕਰ ਦਿੱਤਾ। ਜਦੋਂ ਰਣਜੀਤ ਸਿੰਘ ਦੇ ਪੁੱਤਰ ਰਾਜਾ ਸ਼ੇਰ ਸਿੰਘ ਨੇ ਲਾਹੌਰ ਕਿਲੇ ਤੇ ਹਮਲਾ ਕੀਤਾ ਤਾਂ ਗੁਲਾਬ ਸਿੰਘ ਨੇ ਹੀ ਇਹਨੂੰ ਰੋਕਿਆ ਸੀ ਤੇ ਬੜੀ ਲਹੂ ਡੋਲਵੀਂ ਲੜਾਈ ਹੋਈ ਸੀ। ਉਸ ਤੋਂ ਬਾਅਦ ਗੁਲਾਬ ਸਿੰਘ ਨੂੰ ਇੱਕ ਖਾਲਸਾ ਪੰਥ ਵਲੋਂ ਲਾਹੌਰ ਦਰਬਾਰ ਛੱਡ ਕੇ ਆਪਣੇ ਜੱਦੀ ਰਿਆਸਤ ਜੰਮੂ ਜਾਣ ਦਾ ਹੁਕਮ ਕੀਤਾ ਉਸ ਵਕਤ ਉਹ ਆਪਣੇ ਨਾਲ ਲਾਹੌਰ ਦਰਬਾਰ ਦਾ ਤਕਰੀਬਨ ਸਾਰਾ ਖਜ਼ਾਨਾ ਆਪਣੇ ਨਾਲ ਲੈ ਗਿਆ ਸੀ। ਫਿਰ ਜਦੋਂ ਪਹਿਲੀ ਐਂਗਲੋ - ਸਿੱਖ ਵਾਰ ਤੋਂ ਬਾਅਦ ਲਾਹੌਰ ਸੰਧੀ ਹੋਈ ਤਾਂ ਅੰਗਰੇਜ਼ਾਂ ਨਾਲ 7500000 ( ਪਝੰਤਰ ਲੱਖ ) ਵਿਚ ਕਸ਼ਮੀਰ ਦਾ ਸੌਦਾ ਗੁਲਾਬ ਸਿੰਘ ਨੇ ਕਰਕੇ ਮੁੱਲ ਲੈ ਲਿਆ ਹੁਣ ਸੋਚੋ ਜਿਹੜਾ ਬੰਦਾ 1818 ਵਿਚ 36 ਰੁਪਏ ਤੇ ਨੌਕਰੀ ਤੇ ਲੱਗਾ ਸੀ ਉਹਨੇ 1846 ਭਾਵ 28 ਸਾਲਾਂ ਬਾਅਦ ਹਿੰਦੁਸਤਾਨ ਦੀ ਦੂਜੀ ਵੱਡੀ ਰਿਆਸਤ ਪਝੰਤਰ ਲਖ ਵਿਚ ਲੈ ਲਈ ਸੀ। ਬਸ ਐਥੇ ਹੀ ਕਸ਼ਮੀਰ ਦਾ ਮਸਲਾ ਬਣਿਆ ਬੇਜੋੜ ਰਿਸ਼ਤਾ ਬਣ ਗਿਆ ਕਸ਼ਮੀਰ ਦੀ ਮੁਸਲਮਾਨ ਪਰਜਾ ਦਾ ਆਪਣੇ ਮੁੱਲ ਦੇ ਬਣੇ ਰਾਜੇ ਨਾਲ ਜਿਹੜਾ 1947 ਤੱਕ ਜਾਰੀ ਰਿਹਾ ਜੇ ਉਦੋਂ ਹੀ ਇੰਡੀਅਨ ਪਾਰਟੀਸ਼ਨ ਐਕਟ 1947 ਮੁਤਾਬਿਕ ਸਹੀ ਕਾਰਵਾਈ ਕੀਤੀ ਹੁੰਦੀ ਤਾਂ ਉਥੇ ਦੀ ਪਰਜਾ ਮੁਤਾਬਿਕ ਫੈਸਲਾ ਹੋਣਾ ਚਾਹੀਦਾ ਸੀ। ਮੁੱਲ ਦੇ ਬਣੇ ਰਾਜੇ ਨੂੰ ਕੋਈ ਹੱਕ ਨਹੀਂ ਸੀ ਬਣਦਾ ਪਰਜਾ ਦੇ ਫੈਸਲੇ ਨੂੰ ਉਲਦਨ ਦਾ, ਅਸਲ ਕਸ਼ਮੀਰ ਦੇ ਪੁਆੜੇ ਦੀ ਜੜ ਉਹੋ ਡੋਗਰੇ ਹਨ ਜਿਹਨਾਂ ਨੇ ਸਿੱਖ ਰਾਜ ਨਾਲ ਗਦਾਰੀਆਂ ਕੀਤੀਆਂ। ਭਾਰਤ ਦਾ ਤਾਂ ਕੋਈ ਹੱਕ ਬਣਦਾ ਹੀ ਨਹੀਂ ਕਸ਼ਮੀਰ ਤੇ ਅਜੇ ਸਿੱਖ ਕੌਮ ਤਾਂ ਕਹਿ ਸਕਦੀ ਹੈ ਕਿ ਜਿਸਦੇ ਰਾਜ ਵਿਚੋਂ ਕੱਢ ਕੇ ਵੇਚਿਆ ਤੇ ਉਹਦਾ ਮੁੱਲ ਵੀ ਲਾਹੌਰ ਦਰਬਾਰ ਦੇ ਖਜ਼ਾਨੇ ਵਿਚੋਂ ਲੁੱਟੇ ਪੈਸੇ ਵਿਚੋਂ ਦਿੱਤਾ ਕਿ ਇਹਦਾ ਫੈਸਲਾ ਉਥੇ ਦੀ ਪਰਜਾ ਕਰੇ।



ਅੱਜ ਭਾਰਤੀ ਸਟੇਟ ਵਲੋਂ ਕਸ਼ਮੀਰ ਦੇ ਕਤਲੇਆਮ ਦੀ ਅਸੀਂ ਸਿੱਖ ਜ਼ਬਰਦਸਤ ਮੁਖ਼ਾਲਿਫ਼ ਕਰਦੇ ਹਾਂ ....